ਪੁਰਖਾਲੀ, 31 ਅਗਸਤ (ਅੰਮਿ੍ਤਪਾਲ ਸਿੰਘ ਬੰਟੀ ) ਸਿਹਤ ਵਿਭਾਗ ਪੁਰਖਾਲੀ ਦੀ ਟੀਮ ਵਲੋਂ ਸਿਹਤ ਕੇਂਦਰ ਪੁਰਖਾਲੀ ਵਿਖੇ ਡੇਂਗੂ, ਮਲੇਰੀਆ ,ਵਾਟਰਬੌਰਨ, ਵੈਕਟਰਬੌਰਨ ਬਿਮਾਰੀਆਂ ਤੋਂ ਬਚਾਅ ਸੰਬਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਜਗਦੀਸ਼ ਸਿੰਘ ਹੈਲਥ ਸੁਪਰਵੀਜ਼ਰ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਸਿਹਤ ਵਿਭਾਗ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਲੋਕਾਂ ਨੂੰ ਘਰ ਘਰ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਵਲੋਂ ਲੋਕਾਂ ਨੂੰ ਵੱਖ-ਵੱਖ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ | ਇਸ ਮੌਕੇ ਸੀ ਐਚ ਓ ਰਾਜਪਾਲ ਕੌਰ, ਹੈਲਥ ਵਰਕਰ ਵਿਸ਼ਾਲ ਮੋਹਨ ਸ਼ਰਮਾ, ਕੁਲਦੀਪ ਸਿੰਘ ਬਰੀਡਿੰਗ ਚੈਕਰ ਹਾਜ਼ਰ ਸਨ |