ਸੁਖਸਾਲ, 31 ਅਗਸਤ (ਧਰਮ ਪਾਲ)-ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਸਰਕਲ ਪ੍ਰਧਾਨ ਓੰਕਾਰ ਸਿੰਘ ਮਜਾਰੀ, ਮੁੱਖ ਬੁਲਾਰਾ ਢਾਡੀ ਮਨਜੀਤ ਸਿੰਘ ਰਾਹੀ, ਸੰਤ ਸਿੰਘ ਹਜਾਰਾ, ਸਰਕਲ ਪ੍ਰਧਾਨ ਫੌਜੀ ਜਸਵੀਰ ਸਿੰਘ ਸੰਗਤਪੁਰ, ਬੀਬੀ ਮਨਜੀਤ ਕੌਰ ਬੂੰਗਾ ਸਾਹਿਬ, ਕੈਪਟਨ ਤਰਲੋਚਨ ਸਿੰਘ, ਸਰਪੰਚ ਨਿਰਮਲ ਸਿੰਘ ਸੂਰੇਵਾਲ, ਮਾਸਟਰ ਪਰਮਿੰਦਰ ਸਿੰਘ ਬੇਲਾ, ਜੈਮਲ ਸਿੰਘ ਭੜੀ ਆਦਿ ਦੇ ਸਹਿਯੋਗ ਨਾਲ ਹੜ ਪੀੜਤਾਂ ਲਈ ਗੁਰੂਦੁਆਰਾ ਬਾਬਾ ਜਵਾਹਰ ਸਿੰਘ ਜੀ ਮਜਾਰੀ ਤੋਂ ਅਰਦਾਸ ਕਰਨ ਉਪਰੰਤ ਰਸਦ ਦੇ ਭਰੇ ਟਰੈਕਟਰ ਟਰਾਲੀਆਂ ਰਵਾਨਾ ਕੀਤੀਆਂ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਅੱਜ ਅਸੀਂ ਲੋਕਾਂ ਦੇ ਸਹਿਯੋਗ ਨਾਲ ਇੱਕਠੇ ਕੀਤੇ 500 ਥੈਲੀ ਆਟੇ ਦੀ, 500 ਕਿੱਟ ਰਾਸ਼ਨ ਦੀ, 500 ਪੇਟੀ ਪਾਣੀ, ਬਰੈਡ 200 ਬਿਸਕੁਟ 1500 ਪੇਕੈਟ, ਆਲੂ 10 ਕੱਟੇ, ਪਿਆਜ 10 ਕੱਟੇ, ਦੁੱਧ ਤੇ ਹੋਰ ਲੋੜੀਂਦਾ ਘਰੇਲੂ ਸਮਾਨ ਦੋ ਟਰਾਲੇ ਰਵਨਾ ਕੀਤੇ | ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਇਲਾਕੇ ਵਿਚ ਹੜ ਪੀੜਤਾਂ ਨੂੰ ਵੰਡੇ ਜਾਣਗੇ | ਇਸ ਮੌਕੇ ਵੱਡੀ ਗਿਣਤੀ ਵਿਚ ਸਥਾਨਕ ਸੇਵਦਾਰ ਵੀ ਸੇਵਾ ਲਈ ਟਰਾਲੀਆਂ ਵਿਚ ਰਵਾਨਾ ਹੋਏ |