ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਵੱਖ-ਵੱਖ ਮੰਗਾਂ ਸੰਬੰਧੀ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਦਿੱਤਾ ਮੰਗ ਪੱਤਰ <br/>
ਅਜੀਤ ਡੈਸਕ
05-09-2025
ਐਡਵੋਕੇਟ ਚੱਢਾ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਵਿਧਾਇਕ ਨੇ ਹਲਕਾ ਰੂਪਨਗਰ, ਜੋ ਕਿ ਲੰਬੇ ਸਮੇਂ ਤੋਂ ਸਤਲੁਜ ਦਰਿਆ, ਭਾਖੜਾ ਅਤੇ ਗੋਬਿੰਦ ਸਾਗਰ ਝੀਲ ਦੀ ਮਾਰ ਹੇਠ ਆ ਰਿਹਾ ਹੈ, ਨੂੰ ਰਿਪੇਰੀਅਨ ਇਲਾਕੇ ਦਾ ਹੱਕ ਦੇਣ ਦੀ ਆਵਾਜ਼ ਨਹੀਂ ਉਠਾਈ ਸੀ | ਪਰ ਪਹਿਲੀ ਵਾਰ ਰੂਪਨਗਰ ਜ਼ਿਲ੍ਹੇ ਨੂੰ ਰਿਪੇਰੀਅਨ ਖੇਤਰ ਵਜੋਂ ਮਿਲਣ ਵਾਲੀਆਂ ਵੱਖ-ਵੱਖ ਸਹੂਲਤਾਂ ਲਈ ਮੰਗ ਉਠਾਈ ਗਈ ਹੈ | ਉਨ੍ਹਾਂ ਨੇ ਦੱਸਿਆ ਕਿ ਇਹ ਸਹੂਲਤਾਂ ਤਾਂ ਦੂਰ ਦੀ ਗੱਲ ਹੈ, ਰੂਪਨਗਰ ਨੂੰ ਉਹ ਪਾਣੀ ਵੀ ਨਹੀਂ ਮਿਲਿਆ ਜੋ ਭਾਖੜਾ ਡੈਮ ਬਣਾਉਣ ਦਾ ਮੁੱਖ ਮਕਸਦ ਸੀ | ਅਰਥਾਤ ਇਲਾਕੇ ਨੂੰ ਸਿੰਚਾਈ ਲਈ ਪਾਣੀ ਵੀ ਕਦੀ ਨਹੀਂ ਮਿਲਿਆ | ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਲਈ ਫਿਜੀਬਿਲਿਟੀ ਸਰਵੇ ਦਾ ਠੇਕਾ ਦਿੱਤਾ ਗਿਆ ਹੈ, ਜਿਸ ਲਈ ਕੇਂਦਰ ਸਰਕਾਰ ਵੀ ਆਪਣਾ ਸਹਿਯੋਗ ਦੇ ਕੇ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾ ਕੇ ਰੂਪਨਗਰ ਹਲਕੇ ਨੂੰ ਰਿਪੇਰੀਅਨ ਖੇਤਰ ਵਜੋਂ ਉਸਦਾ ਹੱਕ ਦਿਵਾਉਣ ਚ ਭੂਮਿਕਾ ਅਦਾ ਕਰੇ |