ਰੂਪਨਗਰ,4 ਸਤੰਬਰ (ਯਸ਼ਵੰਤ ਬੱਸੀ)-ਸਨ ਇਨ ਕਲੇਵ ਟਾਵਰ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੀ ਕਾਰਜ ਕਰਨੀ ਦਾ ਗਠਨ ਸਰਬ ਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਕੀਤਾ ਗਿਆ | ਸਨ ਟਾਵਰ ਦੇ ਨਿਵਾਸੀਆਂ ਨੇ ਸਾਲਾਨਾ ਇਜਲਾਸ ਦੌਰਾਨ ਰਜਿੰਦਰ ਨਿਜਾਵਨ ਨੂੰ ਦੂਸਰੀ ਵਾਰ ਕਮੇਟੀ ਦਾ ਪ੍ਰਧਾਨ ਚੁਣਿਆ | ਸਾਲ 2025-2027 ਲਈ ਚੁਣੀ ਗਈ ਕਮੇਟੀ ਵਿਚ ਜਗਜੀਤ ਸਿੰਘ ਜਨਰਲ ਸਕੱਤਰ, ਮਨਵਿੰਦਰ ਸਿੰਘ ਸੰਯੁਕਤ ਸਕੱਤਰ, ਪਰਮਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਤਜਿੰਦਰ ਚੋਪੜਾ ਅਤੇ ਸ਼ਿਵ ਕੁਮਾਰ ਸੈਣੀ ਮੀਤ ਪ੍ਰਧਾਨ, ਗੁਰਸ਼ਰਨਜੀਤ ਸਿੰਘ ਖੁਰਾਨਾ ਖਜ਼ਾਨਚੀ ਅਤੇ ਹਰ ਮਹਿੰਦਰ ਸਿੰਘ ਨੂੰ ਜੁਆਇੰਟ ਕੈਸ਼ੀਅਰ ਚੁਣਿਆ ਗਿਆ | ਇਸ ਤੋਂ ਇਲਾਵਾ 18 ਮੈਂਬਰੀ ਕਾਰਜਕਾਰਨੀ ਦਾ ਗਠਨ ਵੀ ਕੀਤਾ ਗਿਆ | ਇਸ ਮੌਕੇ ਹਾਜ਼ਰ ਮੈਂਬਰਾਂ ਨੇ ਸੁਸਾਇਟੀ ਦੀ ਚੜ੍ਹਦੀ ਕਲਾ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸਭ ਨੂੰ ਨਾਲ ਲੈ ਕੇ ਚੱਲਣ ਦਾ ਪ੍ਰਣ ਕੀਤਾ | ਇਸ ਮੌਕੇ ਜਗਤਾਰ ਸਿੰਘ ਜੱਗਾ, ਸੰਗੀਤ ਪਾਠਕ, ਪ੍ਰਭਜੋਤ ਕੌਰ, ਰਵਿੰਦਰ ਸਿੰਘ, ਹਰਬੰਸ ਸਿੰਘ, ਅਨਿਲ ਸ਼ਰਮਾ, ਅਨਿਲ ਤਿਵਾੜੀ, ਜੋਤੀ ਧੀਮਾਨ, ਪਰਮਿੰਦਰ ਕੌਰ, ਹਰੀਸ਼ ਕੁਮਾਰ ਹੀਰ, ਵਿਜੇ ਸਿੰਘ ਰਾਜੀਵ ਕਿ੍ਪਲਾਨੀ, ਨਰਿੰਦਰ ਸਿੰਘ ਅਤੇ ਡਾ. ਰਾਮਪਾਲ ਸਿੰਘ ਹਾਜ਼ਰ ਸਨ |