09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਇਕਬਾਲ ਸਿੰਘ ਲਾਲਪੁਰਾ ਵਲੋਂ ਪੀ. ਐੱਮ. ਮੋਦੀ ਦਾ ਜੀ. ਐੱਸ. ਟੀ. ਸੁਧਾਰਾਂ ਲਈ ਧੰਨਵਾਦ

Ad Position 21
No active advertisement
ਅਜੀਤ ਡੈਸਕ 23-09-2025
ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਕੌਮੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੇਕਸਟ ਜਨਰੇਸ਼ਨ ਜੀ. ਐੱਸ. ਟੀ. ਸੁਧਾਰ ਲਾਗੂ ਕਰਨ ਲਈ ਧੰਨਵਾਦ ਕਰਦਿਆਂ ਇਸਨੂੰ ਦੇਸ਼ ਦੇ ਹਰੇਕ ਵਰਗ ਲਈ ਇਤਿਹਾਸਕ ਕਦਮ ਕਰਾਰ ਦਿੱਤਾ ਹੈ | ਉਹਨਾਂ ਕਿਹਾ ਕਿ ਘਰੇਲੂ ਉਤਪਾਦਾਂ, ਕਿ੍ਸ਼ੀ ਮਸ਼ੀਨਰੀ, ਸਿਹਤ ਸੇਵਾਵਾਂ ਅਤੇ ਸ਼ਿਕਸ਼ਾ ਸਮਾਨ 'ਤੇ ਜੀ. ਐੱਸ. ਟੀ. ਘਟਾਉਣਾ 'ਘਰ-ਘਰ ਨੂੰ ਰਾਹਤ' ਦੇਣ ਵਾਲਾ ਫ਼ੈਸਲਾ ਹੈ | ਨਵੀਆਂ ਦਰਾਂ ਹੇਠ ਤੇਲ, ਸਾਬਣ, ਸ਼ੈਂਪੂ, ਘੀ, ਬਰਤਨ, ਬੱਚਿਆਂ ਦੀਆਂ ਬੋਤਲਾਂ ਅਤੇ ਡਾਇਪਰ, ਖੇਤੀਬਾੜੀ ਲਈ ਟਰੈਕਟਰ, ਡਿ੍ਪ ਸਿੰਚਾਈ, ਕੀਟਨਾਸ਼ਕਾਂ ਸਮੇਤ ਮੈਡੀਕਲ ਆਕਸੀਜਨ, ਗਲੂਕੋਮੀਟਰ, ਐਨਕਾਂ ਵੀ 5 ਫ਼ੀਸਦੀ 'ਤੇ ਹਨ, ਜਦਕਿ ਸਿਹਤ ਤੇ ਜੀਵਨ ਬੀਮਾ ਪ੍ਰੀਮੀਅਮ ਮੁਫ਼ਤ ਕਰ ਦਿੱਤਾ ਗਿਆ ਹੈ | ਹੁਣ ਨੋਟਬੁੱਕ, ਪੈਨਸਿਲ, ਨਕਸ਼ੇ ਅਤੇ ਗਲੋਬ 'ਤੇ ਵੀ ਜੀ.ਐਸ.ਟੀ. ਨਹੀਂ ਰਹੀ | ਲਾਲਪੁਰਾ ਨੇ ਕਿਹਾ ਕਿ ਪੰਜਾਬ ਦਾ ਜੀ.ਐਸ.ਟੀ. ਰਿਵੈਨਿਊ ਅਗਸਤ 2024 ਵਿਚ 1,936 ਕਰੋੜ ਤੋਂ ਵੱਧ ਕੇ 2025 ਵਿਚ 2,199 ਕਰੋੜ ਹੋਇਆ, ਪਰ ਹਰਿਆਣਾ ਨੇ ਇਸੇ ਦੌਰਾਨ 9,681 ਕਰੋੜ ਇਕੱਤਰ ਕੀਤਾ | ਪੰਜਾਬ ਕੋਲ ਸਿਰਫ਼ 1.82 ਲੱਖ ਜੀ.ਐਸ.ਟੀ. ਰਜਿਸਟਰੇਸ਼ਨ ਹੈ, ਜਦਕਿ ਬਿਹਾਰ ਕੋਲ 3 ਲੱਖ ਤੋਂ ਵੱਧ ਹਨ | ਉਹਨਾਂ ਸੁਝਾਅ ਦਿੱਤਾ ਕਿ ਪੰਜਾਬ ਸਰਕਾਰ ਨੂੰ ਨਵੀਂ ਉਦਯੋਗੀ ਨੀਤੀ ਲਿਆ ਕੇ ਨਿਵੇਸ਼ ਆਕਰਸ਼ਿਤ ਕਰਨਾ, ਐੱਮ.ਐੱਸ.ਐੱਮ.ਈ. ਤੇ ਸਟਾਰਟਅਪਸ ਨੂੰ ਪ੍ਰੋਤਸਾਹਨ ਦੇਣਾ ਅਤੇ ਵਪਾਰੀਆਂ ਨੂੰ ਜੀ.ਐਸ.ਟੀ. ਰਜਿਸਟਰੇਸ਼ਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ | ਇਸ ਮੌਕੇ ਜਗਦੀਸ਼ ਚੰਦਰ ਕਜਲਾ, ਸਤਿੰਦਰ ਨਾਗੀ, ਲਖਬੀਰ ਸਿੰਘ, ਸੰਜੀਵ ਸੂਦ, ਡਾ. ਰਾਜੀਵ ਸ਼ਰਮਾ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਵਲੋਂ ਰੂਪਨਗਰ ਸ਼ਹਿਰ ਦੇ ਅਟਕੇ ਕੰਮ ਤੇਜ਼ੀ ਨਾਲ ਪਟੜੀ 'ਤੇ ਲਿਆਉਣ ਦੀ ਕਵਾਇਦ ਸ਼ੁਰੂ ਅਗਲੀ ਖ਼ਬਰ ਤਖਤ ਸ੍ਰੀ ਪਟਨਾ ਸਾਹਿਬ ਵਲੋਂ ਸ਼ੁਰੂ ਹੋਈ 'ਸ਼ਹੀਦੀ ਜਾਗ੍ਰਿਤੀ ਯਾਤਰਾ' ਦੇ ਕੋਲਕਾਤਾ ਪਹੁੰਚਣ 'ਤੇ ਪੱਛਮੀਂ ਬੰਗਾਲ ਦੀਆਂ ਸੰ...
Ad Position 24