09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 23-09-2025
ਨੂਰਪੁਰ ਬੇਦੀ, 22 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਘਾਹੀਮਾਜਾਰਾ ਸਥਿਤ ਧਾਰਮਿਕ ਅਸਥਾਨ ਬਾਬਾ ਕਰੌਲਗੜ੍ਹ ਵਿਖੇ ਬਾਬਾ ਕਰੌਲਗੜ੍ਹ ਸੇਵਾ ਕਮੇਟੀ ਵਲੋਂ ਸਾਲਾਨਾ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸਦਾ ਉਦਘਾਟਨ ਸਾਬਕਾ ਏ.ਡੀ.ਸੀ. ਨਵਾਂਸ਼ਹਿਰ ਦਵਿੰਦਰ ਸ਼ਰਮਾ ਤੇ ਪੀ. ਜੀ. ਆਈ. ਬਲੱਡ ਬੈਂਕ ਦੀ ਇੰਚਾਰਜ ਡਾ. ਏਕਤਾ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਸਾਬਕਾ ਏ. ਡੀ. ਸੀ. ਸ਼ਰਮਾ ਨੇ ਆਖਿਆ ਕਿ ਖ਼ੂਨਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੋ ਸਕਦਾ ਹੈ, ਜਿਸ ਕਰ ਕੇ ਨੌਜਵਾਨ ਵਧ ਚੜ੍ਹਕੇ ਇਸ ਮੁਹਿੰਮ ਦਾ ਹਿੱਸਾ ਬਣਨ | ਡਾ. ਏਕਤਾ ਨੇ ਆਖਿਆ ਕਿ ਕੋਈ ਵੀ ਸਿਹਤਮੰਦ ਵਿਅਕਤੀ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ | ਜਿਸ ਕਰ ਕੇ ਨੌਜਵਾਨ ਬਿਨ੍ਹਾਂ ਕਿਸੀ ਡਰ ਤੋਂ ਖ਼ੂਨਦਾਨ ਕਰਨ ਤਾਂ ਜੋ ਕਿਸੀ ਜ਼ਰੂਰਤਮੰਦ ਵਿਅਕਤੀ ਦੀ ਜਾਨ ਬਚਾਈ ਜਾ ਸਕੇ | ਇਸ ਮੌਕੇ ਕਮੇਟੀ ਦੇ ਪ੍ਰਧਾਨ ਸੁਰਿੰਦਰਪਾਲ ਘਾਹੀਮਾਜਰਾ ਨੇ ਆਈਆਂ ਸ਼ਖ਼ਸੀਅਤਾਂ ਤੇ ਖ਼ੂਨਦਾਨੀਆਂ ਦਾ ਧੰਨਵਾਦ ਕਰਦਿਆਂ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ | ਉਪਰੰਤ ਕੈਂਪ ਦੌਰਾਨ ਪਹੁੰਚੀ ਪੀ. ਜੀ. ਆਈ. ਚੰਡੀਗੜ੍ਹ ਦੀ ਟੀਮ ਨੇ ਕਰੀਬ 80 ਤੋਂ ਵੱਧ ਯੂਨਿਟ ਖੂਨ ਇਕੱਤਰ ਕੀਤਾ | ਖ਼ੂਨਦਾਨੀਆਂ ਨੂੰ ਐਡਵੋਕੇਟ ਬਨਾਰਸੀ ਦਾਸ ਤੇ ਭਵਾਨੀਪੁਰ ਦੇ ਚੌਧਰੀ ਤਰਸੇਮ ਲਾਲ ਯੂ. ਐੈੱਸ. ਏ. ਨੇ ਕਮੇਟੀ ਦੀ ਤਰਫੋਂ ਪ੍ਰਸੰਸਾ ਪੱਤਰ ਭੇਟ ਕਰ ਕੇ ਸਨਮਾਨਿਤ ਕੀਤਾ | ਕੈਂਪ 'ਚ ਪ੍ਰਧਾਨ ਸੁਰਿੰਦਰਪਾਲ, ਐਡਵੋਕੇਟ ਕੁਲਦੀਪ ਚਬਰੇਵਾਲ, ਸ਼ਾਮ ਲਾਲ, ਸੰਜੀਵ ਚੌਹਾਨ, ਦਿਨੇਸ਼ ਮਾਨ, ਸ਼ੇਰੂ ਝਾਂਗੜੀਆਂ, ਹਨੀ ਚੌਹਾਨ, ਰਾਹੁਲ ਚੌਹਾਨ, ਅਮਨ ਚੌਹਾਨ, ਮਨਿੰਦਰ ਚੌਹਾਨ, ਕਰਨ ਚੌਹਾਨ, ਲਵਲੀ ਬੜੀਵਾਲ, ਜਸਪਾਲ ਚੌਹਾਨ, ਮੋਹਿਤ ਦੁਬਈ, ਹਰਸ਼ ਰਾਣਾ, ਸੰਦੀਪ ਰਾਣਾ, ਗੁਰਮੀਤ ਮੁੰਨਾ, ਸੰਜੇ ਰਾਣਾ, ਰਾਮ ਕੁਮਾਰ ਰਾਣਾ, ਬਲਰਾਮ ਮਾਨ, ਗੁਰਪ੍ਰੀਤ ਮੁੰਨਾ, ਹਰਜਿੰਦਰ ਰਾਣਾ, ਰਣਜੋਤ ਰਾਣਾ, ਬੰਟੀ ਚੌਹਾਨ ਤੇ ਰਾਮੂ ਸੰਦੋਆ ਆਦਿ ਨੇ ਅਹਿਮ ਯੋਗਦਾਨ ਪਾਇਆ |
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਗਲੀ ਖ਼ਬਰ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਰੂਪਨਗਰ ਵਲੋਂ ਹੜ੍ਹ ਪੀੜਤਾਂ ਲਈ ਦੂਜੀ ਵਾਰ ਸਹਾਇਤਾ ਰਾਸ਼ੀ ਭੇਟ
Ad Position 24