10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸ੍ਰ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ 'ਚ ਝੋਨੇ ਦੀ ਖ਼ਰੀਦ ਸ਼ੁਰੂ

Ad Position 21
No active advertisement
ਅਜੀਤ ਡੈਸਕ 23-09-2025
ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਵਿਚ ਝੋਨੇ ਦੀ ਆਮਦ ਨਾਲ ਖ਼ਰੀਦ ਵੀ ਸ਼ੁਰੂ ਹੋ ਗਈ | ਪਹਿਲੇ ਦਿਨ ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿਚ 30 ਕੁਇੰਟਲ ਝੋਨੇ ਦੀ ਆਮਦ ਹੋਈ ਹੈ, ਜਿਸ ਦੀ ਨਾਲ ਹੀ ਬੋਲੀ ਕਰਵਾ ਕੇ ਖ਼ਰੀਦ ਕੀਤੀ ਗਈ | ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ ਨੇ ਦੱਸਿਆ ਕਿ ਮੰਡੀ ਵਿਚ ਖ੍ਰੀਦ ਪ੍ਰਬੰਧ ਮੁਕੰਮਲ ਹਨ | ਅੱਜ ਝੋਨੇ ਦੀ ਖ੍ਰੀਦ ਹਲਕਾ ਵਿਧਾਇਕ ਵਲੋਂ ਸ਼ੁਰੂ ਕਰਵਾਈ ਗਈ ਅਤੇ ਉਨ੍ਹਾਂ ਮੰਡੀ ਵਿਚ ਖ੍ਰੀਦ ਪ੍ਰਬੰਧ ਸੁਚਾਰੂ ਬਣਾਉਣ ਦੀ ਹਦਾਇਤ ਵੀ ਕੀਤੀ | ਉਨ੍ਹਾਂ ਦੱਸਿਆ ਕਿ ਆੜ੍ਹਤੀ ਜਸਵੀਰ ਸਿੰਘ ਦੀ ਫੜ ਤੇ ਪਿੰਡ ਬਦੇਸ਼ਾਂ ਦੇ ਕਿਸਾਨ ਗੁਰਸੇਵਕ ਸਿੰਘ ਦੇ ਝੋਨੇ ਦੀ ਖ਼ਰੀਦ ਕੀਤੀ ਗਈ | ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਝੋਨੇ ਨੂੰ ਪੂਰੀ ਤਰਾਂ ਸੁਕਾ ਕੇ ਹੀ ਮੰਡੀ ਵਿਚ ਲਿਆਉਣ | ਇਸ ਮੌਕੇ ਮਾਰਕੀਟ ਕਮੇਟੀ ਮਰਿੰਡਾ ਦੇ ਚੇਅਰਮੈਨ ਐਨ.ਪੀ. ਰਾਣਾ, ਜਗਤਾਰ ਸਿੰਘ ਘੰੜੂਆਂ, ਸਕੱਤਰ ਅਰਵਿੰਦ ਸਿੰਘ,ਅਮਰਜੀਤ ਕੌਰ, ਸੁਪਰਵਾਈਜ਼ਰ ਪਰਮਜੀਤ ਸਿੰਘ, ਗਗਨਦੀਪ ਸ਼ਰਮਾ, ਭੁਪਿੰਦਰ ਸਿੰਘ ਭੂਰਾ ਵਾਈਸ ਪ੍ਰਧਾਨ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ, ਐਮ. ਸੀ. ਸੁਖਬੀਰ ਸਿੰਘ, ਸਮਸ਼ੇਰ ਸਿੰਘ ਮੰਗੀ, ਆੜ੍ਹਤੀ ਐਸੋ: ਦੇ ਪ੍ਰਧਾਨ ਨੈਬ ਸਿੰਘ, ਮਨਜੀਤ ਸਿੰਘ ਕੰਗ, ਸੁਖਵਿੰਦਰ ਸਿੰਘ ਮਹਿਤੋਤ, ਉੱਜਲ ਸਿੰਘ, ਕੇਹਰ ਸਿੰਘ ਦੁੱਗਰੀ, ਸਵਰਨ ਸਿੰਘ ਕਾਲਾ ਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੱਟੋਂ ਵਿਖੇ ਗ੍ਰਾਮ ਪੰਚਾਇਤ ਨੇ ਸੋਲਰ ਲਾਈਟਾਂ ਲਗਾਈਆਂ ਅਗਲੀ ਖ਼ਬਰ ਪੁਲਿਸ ਵਲੋਂ ਪੀ. ਓ. ਕਰਾਰ ਮੁਜਰਮ ਗਿ੍ਫ਼ਤਾਰ
Ad Position 24