16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪੁਲਿਸ ਵਲੋਂ 4 ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੰਨ ਕਾਬੂ <br/>

Ad Position 21
No active advertisement
ਅਜੀਤ ਡੈਸਕ 27-09-2025
ਮੋਰਿੰਡਾ, 26 ਸਤੰਬਰ (ਪਿ੍ਤਪਾਲ ਸਿੰਘ)-ਇਲਾਕੇ ਵਿਚ ਵੱਧ ਰਹੀਆਂ ਚੋਰੀ ਦੀਆ ਵਾਰਦਾਤਾ ਖਿਲਾਫ ਚਲਾਈ ਸਪੈਸਲ ਮੁਹਿੰਮ ਤਹਿਤ ਥਾਣਾ ਸਿਟੀ ਮੋਰਿੰਡਾ ਦੀ ਟੀਮ ਨੂੰ ਸਫਲਤਾ ਮਿਲੀ ਹੈ | ਇਸ ਸਬੰਧੀ ਡੀ.ਐÉਸ.ਪੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਬੂਟਾ ਸਿੰਘ, ਮਨਜੀਤ ਸਿੰਘ, ਮਨਦੀਪ ਸਿੰਘ ਅਤੇ ਮਹਿਲਾ ਸਿਪਾਹੀ ਹਰਦੀਪ ਕੌਰ ਦੀ ਟੀਮ ਵਲੋਂ ਕਿਸੇ ਖਾਸ ਮੁਖਬਰ ਦੀ ਇਤਲਾਹ ਤੇ ਰੰਗੀਆਂ ਮੋੜ ਕੁਰਾਲੀ ਰੋਡ ਮੋਰਿੰਡਾ ਤੇ ਨਾਕਾ ਲਗਾਇਆ ਹੋਇਆ ਸੀ | ਇਸ ਦੌਰਾਨ ਕੁਰਾਲੀ ਵੱਲ ਤੋ ਮੋਟਰਸਾਈਕਲ ਸੀ.ਐਚ 01 ਬੀ.ਬੀ-2855 ਮਾਰਕਾ ਹੀਰੋ ਸਪਲੈਡਰ ਰੰਗ ਕਾਲਾ ਤੇ ਆ ਰਹੇ ਦਲਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ 4 ਭੂਰੜੇ ਰੋਡ ਸ੍ਰੀ ਚਮਕੌਰ ਸਾਹਿਬ ਥਾਣਾ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਨੂੰ ਚੋਰੀ ਕੀਤੇ ਮੋਟਰ ਸਾਇਕਲ ਸਮੇਤ ਗਿ੍ਫਤਾਰ ਕੀਤਾ ਸੀ | ਮੋਰਿੰਡਾ ਪੁਲਿਸ ਨੇ ਦਲਬੀਰ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਕੀਤੀ ਪੁੱਛ ਗਿੱਛ ਤੇ ਦੋਸੀ ਪ੍ਰਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਪਿੰਡ ਦੁਰਗਾਪੁਰ ਜ਼ਿਲ੍ਹਾ ਨਵਾਂਸ਼ਹਿਰ ਅਤੇ ਅਨਿਕੇਤ ਸਿੰਘ ਪੁੱਤਰ ਦਿਲਾਵਰ ਸਿੰਘ ਵਾਸੀ ਮਹਿੰਦੀਪੁਰ ਜ਼ਿਲ੍ਹਾ ਨਵਾਂਸਹਿਰ ਨੂੰ ਗਿ੍ਫ਼ਤਾਰ ਕਰਕੇ ਇਨਾਂ ਦੇ ਕਬਜ਼ੇ ਵਿਚੋਂ ਦਲਵੀਰ ਸਿੰਘ ਉਕਤ ਵਲੋ ਖਰੜ ਇਲਾਕੇ ਤੋਂ ਚੋਰੀ ਕਰਕੇ ਵੇਚੇ ਗਏ 02 ਮੋਟਰ ਸਾਈਕਲ ਬਰਾਮਦ ਕੀਤੇ ਗਏ | ਦਲਵੀਰ ਸਿੰਘ ਦੀ ਹੋਰ ਪੁੱਛ ਗਿੱਛ ਤੋ ਉਸ ਵਲੋ ਕੁਰਾਲੀ ਤੋ ਚੋਰੀ ਕੀਤਾ ਗਿਆ | ਇਕ ਹੋਰ ਮੋਟਰ ਸਾਈਕਲ ਬਰਾਮਦ ਕੀਤਾ ਗਿਆ | ਇਸ ਤਰਾ ਇਸ ਕੇਸ ਵਿਚ ਕੁਲ 04 ਮੋਟਰ ਸਾਈਕਲ ਪੁਲਿਸ ਨੇ ਬਰਾਮਦ ਕੀਤੇ ਹਨ | ਮੁੱਕਦਮਾ ਦੀ ਤਫਤੀਸ ਜਾਰੀ ਹੈ | ਤਫਤੀਸ ਦੋਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ |
26ਆਰਪੀਆਰ38


Ad Position 22
No active advertisement
ਪਿਛਲੀ ਖ਼ਬਰ ਜਗਦੰਬੇ ਰਾਮ-ਲੀਲ੍ਹਾ ਐਂਡ ਵੈੱਲਫੇਅਰ ਸੁਸਾਇਟੀ ਵਲੋਂ ਰਾਮ-ਲੀਲ੍ਹਾ ਦਾ ਮੰਚਨ <br/> ਅਗਲੀ ਖ਼ਬਰ ਰਹਿੰਦ ਖੂੰਹਦ ਨੂੰ ਖੇਤਾਂ 'ਚ ਹੀ ਮਿਲਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵਾਧਾ ਕੀਤਾ ਜਾਵੇ- ਐੱਸ. ਡੀ. ਐੱਮ. <br/>...
Ad Position 24