ਮੋਰਿੰਡਾ, 18 ਅਕਤੂਬਰ (ਤਰਲੋਚਨ ਸਿੰਘ ਕੰਗ)-ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਏਾਜਲਾਈਟਸ ਕਾਮਰਸ ਕਲੱਬ ਵਲੋਂ ਦੀਵਾਲੀ ਮੇਲਾ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਈ.ਡੀ.ਸੀ. ਵੈਗਨ ਟੈਕ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਆਸ਼ਿਸ਼ ਛਾਬੜਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਸਮਾਰੋਹ ਦੌਰਾਨ ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਕਨੀਕ ਅਤੇ ਉਦਯੋਗ ਨੂੰ ਵਾਤਾਵਰਣ ਨਾਲ ਜੋੜ ਕੇ ਹੀ ਅਸਲੀ ਤਰੱਕੀ ਹਾਸਿਲ ਕੀਤੀ ਜਾ ਸਕਦੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਦੀਪਿਕਾ ਸ਼ਰਮਾ ਨੇ ਦੱਸਿਆ ਕਿ ਇਸ ਸਮਾਰੋਹ ਦਾ ਉਦੇਸ਼ ਵਿਦਿਆਰਥੀਆਂ ਨੂੰ ਵਪਾਰਕ ਗਿਆਨ ਅਤੇ ਆਰਥਿਕ ਜਾਗਰੂਕਤਾ ਵੱਲ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਭਵਿੱਖ ਵਿਚ ਅੱਗੇ ਵਧ ਸਕਣ | ਦੀਵਾਲੀ ਮੇਰੇ ਦੌਰਾਨ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਫੂਡ ਸਟਾਲਾਂ, ਗੇਮ ਜ਼ੋਨ, ਆਰਟ ਐਂਡ ਕਰਾਫਟ ਪ੍ਰਦਰਸ਼ਨੀਆਂ, ਟੈਟੂ ਕਾਊਾਟਰ, ਜਵੈਲਰੀ ਸਟਾਲਾਂ ਅਤੇ ਸੈਲਫੀ ਕਾਰਨਰ ਲਗਾਏ ਗਏ | ਇਸ ਮੌਕੇ ਸਕੂਲ ਨਿਰਦੇਸ਼ਕ ਯੂ.ਐੱਸ.ਢਿੱਲੋਂ ਨੇ ਕਿਹਾ ਕਿ ਇਸ ਸਮਾਗਮ ਤੋਂ ਪ੍ਰਾਪਤ ਲਾਭ ਨਾਲ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕੋਆਰਡੀਨੇਟਰ ਹਿਮਾਂਸ਼ੂ ਚਾਵਲਾ, ਜੂਨੀਅਰ ਕੋਆਰਡੀਨੇਟਰ ਰਿਤੂ ਸ਼ਰਮਾ, ਵਿਦਿਆਰਥੀ ਤੇ ਉਹਨਾਂ ਦੇ ਮਾਪੇ ਹਾਜ਼ਰ ਸਨ |