ਨੂਰਪੁਰ ਬੇਦੀ, 18 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਵਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਰੰਗਾਂ ਤੇ ਰੌਸ਼ਨੀਆਂ ਨਾਲ ਮਨਾਇਆ ਗਿਆ | ਵਿਦਿਆਰਥੀਆਂ ਨੇ ਰੰਗੋਲੀ ਮੇਕਿੰਗ, ਕਾਰਡ ਮੇਕਿੰਗ ਅਤੇ ਹੋਰ ਕਲਾਤਮਕ ਮੁਕਾਬਲਿਆਂ ਰਾਹੀਂ ਆਪਣੀ ਰਚਨਾਤਮਿਕ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਰੰਗੋਲੀ ਮੇਕਿੰਗ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ ਰਾਹੀਂ ਦੀਵਾਲੀ ਦੇ ਸੁਨੇਹੇ ਨੂੰ ਜੀਵਤ ਰੂਪ ਦਿੱਤਾ | ਇਨ੍ਹਾਂ ਮੁਕਾਬਲਿਆਂ 'ਚ ਆਕਾਸ਼ ਹਾਊਸ ਨੇ ਪਹਿਲਾ, ਅਗਨੀ ਹਾਊਸ ਨੇ ਦੂਸਰਾ, ਗੌਰੀ ਅਤੇ ਵਾਯੂ ਹਾਊਸ ਨੇ ਤੀਸਰਾ ਸਥਾਨ ਹਾਸਿਲ ਕੀਤਾ | ਜੱਜਾਂ ਦੀ ਭੂਮਿਕਾ ਦੀ ਜ਼ਿੰਮੇਵਾਰੀ ਸਕੂਲ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਮੈਡਮ ਦੀਪਿਕਾ ਪੁਰੀ, ਮੈਡਮ ਅਨੂ ਕੌਸਲ, ਮੈਡਮ ਸੁਰੇਖਾ ਰਾਣਾ, ਮੈਡਮ ਨੀਸ਼ਾ ਰਾਣੀ, ਅਤੇ ਮੈਡਮ ਖੁਸ਼ਵੰਤ ਕੌਰ ਵਲੋਂ ਨਿਭਾਈ ਗਈ | ਸਕੂਲ ਚੇਅਰਮੈਨ ਅਮਿਤ ਚੱਢਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਤੇ ਰਚਨਾਤਮਕ ਪ੍ਰੋਗਰਾਮ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ | ਸਾਨੂੰ ਚਾਹੀਦਾ ਹੈ, ਕਿ ਅਸੀਂ ਪਟਾਕਿਆਂ ਤੋਂ ਦੂਰ ਰਹਿ ਕੇ ਪ੍ਰਕਾਸ਼ ਤੇ ਪ੍ਰੇਮ ਦੀ ਸਾਫ਼-ਸੁਥਰੀ ਦੀਵਾਲੀ ਮਨਾਈਏ | ਸਕੂਲ ਵਿਚ ਦੀਵਾਲੀ ਦੀ ਖ਼ੁਸ਼ੀ ਰੰਗਾਂ ਅਤੇ ਮੁਸਕਰਾਹਟਾਂ ਰਾਹੀਂ ਬਖੇਰੀ ਗਈ | ਬੱਚਿਆਂ ਨੇ ਸੱਚਮੁੱਚ Tਰੌਸ਼ਨੀ ਦੀ ਜਿੱਤ ਤੇ ਅੰਧਕਾਰ ਦੀ ਹਾਰUਦਾ ਸੁਨੇਹਾ ਦਿੱਤਾ |