28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਨਾਨਕ ਸਾਈਾ ਫਾਊਾਡੇਸ਼ਨ ਦੀ 'ਸੰਤ ਨਾਮਦੇਵ ਘੁਮਾਣ ਯਾਤਰਾ' ਸ੍ਰੀ ਅਨੰਦਪੁਰ ਸਾਹਿਬ ਪਹੁੰਚੀ <br/>

Ad Position 21
No active advertisement
ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੀ 'ਸੰਤ ਨਾਮਦੇਵ ਘੁਮਾਣ ਯਾਤਰਾ' ਦੀ ਤਸਵੀਰ | <br/> 02-11-2025
ਸ੍ਰੀ ਅਨੰਦਪੁਰ ਸਾਹਿਬ, 1 ਨਵੰਬਰ (ਜੇ ਐਸ ਨਿੱਕੂਵਾਲ)-ਨਾਨਕ ਸਾਈਾ ਫਾਊਾਡੇਸ਼ਨ ਦੀ 11ਵੀਂ ''ਸੰਤ ਨਾਮਦੇਵ ਘੁਮਾਣ ਯਾਤਰਾ'' ਸੱਚਖੰਡ ਸ੍ਰੀ ਨਾਂਦੇੜ ਹਜ਼ੂਰ ਸਾਹਿਬ ਮਹਾਰਾਸ਼ਟਰ ਤੋਂ ਅੰਮਿ੍ਤਸਰ ਸਾਹਿਬ ਹੁੰਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ | ਜੋਕਿ 3 ਨਵੰਬਰ ਨੂੰ ਚੰਡੀਗੜ੍ਹ ਤੋਂ ਹੁੰਦੀ ਹੋਈ ਪਟਿਆਲਾ ਤੇ ਫਿਰ ਕੁਰੂਕਸੇਤਰ ਜਾਵੇਗੀ | ਇਸ ਯਾਤਰਾ ਵਿਚ ਮਹਾਰਾਸ਼ਟਰ ਦੇ ਭਗਤਾਂ ਵਲੋਂ ਧਾਰਮਿਕ, ਸੈਰ-ਸਪਾਟਾ, ਇਤਿਹਾਸ ਅਤੇ ਸਭਿਆਚਾਰ ਦਾ ਵੱਖਰਾ ਸਰੂਪ ਦੇਖਣ ਨੂੰ ਮਿਲਿਆ | ਇਸ ਸਬੰਧੀ ਨਾਦੇੜ ਤੋਂ ਨਾਨਕ ਸਾਈਾ ਫਾਊਡੇਸ਼ਨ ਦੇ ਪ੍ਰਧਾਨ ਪੰਡਰੀ ਨਾਥ ਬੁਕਾਰੇ ਨੇ ਕਿਹਾ ਕਿ ਸੰਤ ਨਾਮਦੇਵ ਨੇ ਮਰਾਠੀ ਝੰਡੇ ਨੂੰ ਪੰਜਾਬ ਤੱਕ ਪਹੁੰਚਾਇਆ ਹੈ | ਅਤੇ ਆਪਸੀ ਭਾਈਚਾਰਕ ਸਾਂਝ ਪੈਦਾ ਕੀਤੀ ਹੈ | ਇਸੇ ਲੜੀ ਤਹਿਤ ਫਾਊਾਡੇਸ਼ਨ ਵਲੋਂ ਇਹ ਯਾਤਰਾ ਕੱਢੀ ਜਾਂਦੀ ਹੈ | ਇਸ ਯਾਤਰਾ ਲਈ ਸੰਤ ਬਾਬਾ ਨਰਿੰਦਰ ਸਿੰਘ ਤੇ ਸੰਤ ਬਾਬਾ ਬਲਵਿੰਦਰ ਸਿੰਘ ਲੰਗਰਾਂ ਵਾਲਿਆਂ ਦਾ ਵਿਸ਼ੇਸ਼ ਸਹਿਯੋਗ ਹੈ | ਉਨ੍ਹਾਂ ਕਿਹਾ ਕਿ ਇਸ ਯਾਤਰਾ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਅਤੇ ਫਿਰ ਘੁਮਾਣ ਵਿਖੇ ਇੱਕ ਸੋਭਾ ਯਾਤਰਾ ਕੱਢੀ ਗਈ | ਉਸ ਤੋਂ ਬਾਅਦ ਇਸ ਯਾਤਰਾ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾਂ ਦੇਵੀ, ਭਾਖੜਾ ਨੰਗਲ ਡੈਮ, ਪਾਣੀਪਤ ਤੋਂ ਹੁੰਦੀ ਹੋਈ 6 ਨਵੰਬਰ ਨੂੰ ਨਾਦੇੜ ਸਾਹਿਬ ਵਿਖੇ ਸਮਾਪਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਜਾਵੇਗਾ- ਭਾਟੀਆ <... ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/>
Ad Position 24