ਸੁਖਸਾਲ, 3 ਨਵੰਬਰ (ਧਰਮ ਪਾਲ)-ਸਰਕਾਰੀ ਹਾਈ ਸਮਾਰਟ ਸਕੂਲ ਕਲੀਗਰਾਂ ਵਿਖੇ ਸਕੂਲ ਮੁਖੀ ਮੈਡਮ ਪ੍ਰਵੀਨ ਲਤਾ ਸ਼ਰਮਾ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਜਾਗਰੂਕਤਾ ਰੈਲੀ ਕੱਢੀ ਗਈ | ਰੈਲੀ ਨੂੰ ਸਕੂਲ ਮੁਖੀ ਮੈਡਮ ਪ੍ਰਵੀਨ ਲਤਾ ਸ਼ਰਮਾ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ | ਇਹ ਰੈਲੀ ਸਕੂਲ ਤੋਂ ਸ਼ੁਰੂ ਹੋ ਕਿ ਪਿੰਡ ਦੀਆਂ ਗਲੀਆਂ 'ਚੋਂ ਜਾ ਕੇ ਸਕੂਲ ਕੈਂਪਸ ਵਿਚ ਸਮਾਪਤ ਹੋਈ | ਰੈਲੀ ਦੌਰਾਨ ਬੱਚਿਆਂ ਨੇ ਨਸ਼ਿਆਂ ਤੋਂ ਹੋਣ ਵਾਲੇ ਸਰੀਰਕ ਨੁਕਸਾਨ ਤੇ ਨਸ਼ੇ ਤੋਂ ਬਚਣ ਲਈ ਪਿੰਡ ਵਾਸੀਆਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਹਰੇਕ ਬੱਚੇ ਨੇ ਨਸ਼ੇ ਤੋਂ ਬਚਣ ਲਈ ਸਲੋਗਨ ਲਿਖੀਆਂ ਤਖ਼ਤਿਆਂ ਫੜੀਆਂ ਹੋਈਆਂ ਸਨ | ਇਸ ਮੌਕੇ ਸਕੂਲ ਦਾ ਸਮੁੱਚੇ ਸਟਾਫ਼ ਮੈਂਬਰ ਵੀ ਹਾਜ਼ਰ ਸਨ |