ਨੰਗਲ, 21 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਨੰਗਲ ਇਕਾਈ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਅਸ਼ੋਕ ਰਾਣਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ, ਰਾਣਾ ਦੀ ਇਹ ਨਿਯੁਕਤੀ ਕੌਮੀ ਪ੍ਰਧਾਨ, ਜੱਸਾ ਸਿੰਘ ਵਲੋਂ ਇਕ ਨਿਯੁਕਤੀ ਪੱਤਰ ਜਾਰੀ ਕਰਕੇ ਤਿੰਨ ਸਾਲਾਂ ਦੇ ਕਾਰਜਕਾਲ ਲਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਟਰੱਸਟ ਆਪਣੀਆਂ ਚੈਰੀਟੇਬਲ ਗਤੀਵਿਧੀਆਂ ਨੂੰ ਨਾ ਸਿਰਫ਼ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿਚ, ਸਗੋਂ ਦੇਸ਼ ਦੇ ਵੱਖ-ਵੱਖ ਰਾਜਾਂ ਤੇ ਹੋਰ ਦੇਸ਼ਾਂ ਵਿਚ ਵੀ ਲਗਾਤਾਰ ਕਰ ਰਿਹਾ ਹੈ, ਜਿਸ ਵਾਸਤੇ ਨਵੀਆਂ ਇਕਾਈਆਂ ਦੇ ਗਠਨ ਕੀਤੇ ਜਾ ਰਹੇ ਹਨ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਸ਼ੋਕ ਰਾਣਾ ਟਰੱਸਟ ਦੀਆਂ ਗਤੀਵਿਧੀਆਂ ਨੂੰ ਬਿਹਤਰ ਬਣਾਉਣ ਲਈ ਆਪਣਾ ਕੀਮਤੀ ਸਮਾਂ ਤੇ ਸਹਾਇਤਾ ਦਿੰਦੇ ਰਹਿਣਗੇ | ਨਵ ਨਿਯੁਕਤ ਪ੍ਰਧਾਨ ਨੇ ਕਿਹਾ ਕਿ ਟਰੱਸਟ ਵਲੋਂ ਮੈਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ ਨੂੰ ਉਹ ਪੂਰਨ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ | ਉਨ੍ਹਾਂ ਦੱਸਿਆ ਕਿ ਨਵੀਂ ਬਣੀ ਕਾਰਜਕਾਰੀ ਕਮੇਟੀ ਨੇ ਘਣਸ਼ਿਆਮ ਨੂੰ ਨੰਗਲ ਇਕਾਈ ਦਾ ਉਪ ਪ੍ਰਧਾਨ, ਅਨਮੋਲ ਰਾਣਾ ਨੂੰ ਜਨਰਲ ਸਕੱਤਰ, ਰਫੀਕ ਮੁਹੰਮਦ ਨੂੰ ਖ਼ਜ਼ਾਨਚੀ ਅਤੇ ਸਵਰਨ ਸਿੰਘ, ਬਲਰਾਜ ਸਿੰਘ, ਰਾਜੀਵ ਸੰਦਲ, ਰਾਕੇਸ਼ ਕੁਮਾਰ, ਕਪੂਰ ਸਿੰਘ, ਪ੍ਰੇਮ ਚੰਦ, ਦੀਪਕ ਕੁਮਾਰ, ਵਿਸ਼ਾਲ ਸ਼ਰਮਾ, ਪੁਸ਼ਪਾ ਦੇਵੀ, ਸੁਰਿੰਦਰ ਸਿੰਘ, ਦਵਿੰਦਰ ਕੁਮਾਰ, ਰਾਮ ਕੁਮਾਰ, ਸ਼ਬਨਮ ਰਾਣਾ, ਬਲਰਾਮ ਸਿੰਘ, ਜੋਗਿੰਦਰ ਸਿੰਘ ਅਤੇ ਮੁਲਖਰਾਜ ਪੁਰੀ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਹੈ |