08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ੍ਰੀ ਚਮਕੌਰ ਸਾਹਿਬ ਇਲਾਕੇ ਅੰਦਰ ਜੰਗਲੀ ਸੂਰ ਫਸਲਾਂ ਦੀ ਕਰ ਰਹੇ ਨੇ ਬਰਬਾਦੀ

Ad Position 21
No active advertisement
ਅਜੀਤ ਡੈਸਕ 22-11-2025
ਸ੍ਰੀ ਚਮਕੌਰ ਸਾਹਿਬ, 21 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਇਲਾਕੇ ਦੇ ਰੌਲੂਮਾਜਰਾ, ਸ਼ਾਂਤਪੁਰ, ਦੁੱਗਰੀ, ਸਮਰੌਲੀ, ਕੋਟਲੀ ਆਦਿ ਪਿੰਡਾਂ 'ਚ ਜੰਗਲੀ ਸੂਰ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ | ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਆਪਣਾ ਦੁਖੜਾ ਸੁਣਾਉਂਦਿਆਂ ਕਿਹਾ ਕਿ ਜੰਗਲੀ ਜਾਨਵਰ ਕਿਸਾਨਾਂ ਦੀ ਫ਼ਸਲਾਂ ਦੀ ਬਰਬਾਦੀ ਕਰ ਰਹੇ ਹਨ ਤੇ ਕਿਸਾਨ ਮੂਕ ਦਰਸ਼ਕ ਬਣਿਆਂ ਆਪਣੀ ਫ਼ਸਲ ਦੀ ਬਰਬਾਦੀ ਵੇਖ ਰਿਹਾ ਹੈ | ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਜੰਗਲੀ ਜਾਨਵਰਾਂ ਦੀ ਰੱਖਿਆ ਨੂੰ ਤਰਜੀਹ ਦੇ ਰਹੀ ਹੈ, ਕਿਉਂਕਿ ਜੇਕਰ ਕੋਈ ਵੀ ਕਿਸਾਨ ਇਨ੍ਹਾਂ ਜਾਨਵਰਾਂ ਤੋਂ ਆਪਣੀ ਫ਼ਸਲ ਬਚਾਉਣ ਲਈ ਕੋਈ ਹੀਲਾ ਵਸੀਲਾ ਵਰਤਦਾ ਹੈ, ਤਾਂ ਤੁਰੰਤ ਕਿਸਾਨ ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ | ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਸਰਪ੍ਰਸਤ ਪਰਗਟ ਸਿੰਘ ਰੌਲੂਮਾਜਰਾ, ਕੇਸਰ ਸਿੰਘ ਸੁਖਵਿਮਦਰ ਸਿੰਘ ਸੁੱਖੀ, ਸ਼ੇਰ ਸਿੰਘ, ਸੁਖਦੇਵ ਸਿੰਘ, ਰਣਧੀਰ ਸਿੰਘ, ਜੋਗਾ ਸਿੰਘ ਆਦਿ ਕਿਸਾਨਾ ਨੇ ਦੱਸਿਆ ਕਿ ਜੰਗਲੀ ਸੂਰ ਰਾਤਾਂ ਨੂੰ ਕਣਕ, ਆਲੂ, ਗੰਨਾ, ਸਬਜ਼ੀਆਂ ਆਦਿ ਦਾ ਬੁਰੀ ਤਰ੍ਹਾਂ ਉਜਾੜਾ ਕਰ ਕੇ ਕਿਸਾਨ ਨੂੰ ਵੱਡਾ ਨੁਕਸਾਨ ਪਹੁੰਚਾ ਰਹੇ ਹਨ | ਇਨ੍ਹਾਂ ਕਿਹਾ ਕਿ ਕਿਸਾਨ ਅਜੇ ਹੜ੍ਹਾਂ ਦੀ ਮਾਰ ਅਤੇ ਝੋਨੇ ਦੇ ਘਟੇ ਝਾੜ ਦੇ ਨੁਕਸਾਨ 'ਚੋਂ ਬਾਹਰ ਨਹੀਂ ਨਿਕਲ ਸਕਿਆ ਉੱਪਰੋਂ ਜੰਗਲੀ ਜਾਨਵਰਾਂ ਵਲੋਂ ਕੀਤੀ ਜਾ ਰਹੀ ਬਰਬਾਦੀ ਕਿਸਾਨ ਨੂੰ ਵੱਡੀ ਮਾਰ ਹੈ | ਇਨ੍ਹਾਂ ਕਿਸਾਨਾਂ ਨੇ ਮੰਗ ਕੀਤੀ ਕਿ ਜੰਗਲੀ ਜਾਨਵਰਾਂ ਦੇ ਯੋਗ ਪ੍ਰਬੰਧ ਕੀਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਲਗਾਏ ਕੈਂਪ ਦੌਰਾਨ 800 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਜਾਂਚ ਅਗਲੀ ਖ਼ਬਰ ਡੂਮੇਵਾਲ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਚੈਰੀਟੇਬਲ ਹਸਪਤਾਲ ਦਾ ਅੱਜ ਹੋਵੇਗਾ ਉਦਘਾਟਨ
Ad Position 24