ਸੁਖਸਾਲ, 25 ਦਸੰਬਰ (ਧਰਮ ਪਾਲ)-ਸਤਲੁਜ ਪ੍ਰੈੱਸ ਕਲੱਬ ਸੁਖਸਾਲ ਦੀਆਂ ਸਮਾਜ ਸੇਵਾ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਪਿੰਡ ਸੁਖਸਾਲ ਦੇ ਵਸਨੀਕ ਵਰਿੰਦਰ ਕੁਮਾਰ ਲੱਕੀ ਪੁੱਤਰ ਸਵ. ਸ੍ਰੀ ਜੋਗਿੰਦਰ ਪਾਲ ਲਾਲਾ ਦੀ ਯਾਦ 'ਚ ਉਨ੍ਹਾਂ ਦੇ ਪਰਿਵਾਰ ਵਲੋਂ ਆਕਸੀਜਨ ਕੰਸਨਟੇਟਰ ਕਲੱਬ ਨੂੰ ਦਾਨ ਵਜੋਂ ਦਿੱਤਾ ਗਿਆ | ਇਸ ਮੌਕੇ ਕਲੱਬ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕਲੱਬ ਵਲੋਂ ਸਮਾਜ ਸੇਵਾ ਦੀਆਂ ਗਤੀਵਿਧੀਆਂ ਨਿਰੰਤਰ ਕੀਤੀਆਂ ਜਾ ਰਹੀਆਂ ਹਨ, ਜਿਸ 'ਚ ਕੋਰੋਨਾ ਕਾਲ ਦੌਰਾਨ ਕਈ ਪਿੰਡਾਂ ਵਿਚ ਸੈਨੀਟਾਈਜ਼ਰ ਤੇ ਮਾਸਕ ਵੀ ਲੋਕਾਂ ਦੀ ਹਿਫਾਜ਼ਤ ਲਈ ਮੁਫ਼ਤ ਦਿੱਤੇ ਗਏ | ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਵੀ ਸਾਡੇ ਕੋਲ ਆਕਸੀਜਨ ਕੰਸਨਟੇਟਰ ਕਲੱਬ ਵਲੋਂ ਜ਼ਰੂਰਤਮੰਦਾਂ ਮਰੀਜ਼ਾਂ ਲਈ ਦਿੱਤੇ ਜਾ ਰਿਹੇ ਹਨ | ਉਨਾਂ ਹੁਣ ਵੀ ਲੋੜਵੰਦ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਡਾਕਟਰ ਵਲੋਂ ਦਿੱਤੀ ਪਰਚੀ ਦੱਸ ਕੇ ਕੋਈ ਵੀ ਕੰਨਸਟੇਟਰ ਸਾਡੇ ਕੋਲੋਂ ਲੈ ਸਕਦਾ ਹੈ ਇਹ ਸੇਵਾਵਾਂ ਪਿਛਲੇ ਲੰਬੇ ਸਮੇਂ ਤੋਂ ਸਾਡੇ ਕਲੱਬ ਵਲੋਂ ਮੁਫ਼ਤ ਦਿੱਤੀ ਜਾ ਰਹੀ ਹਨ | ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਲੱਬ ਦੇ ਸਮੁੱਚੇ ਮੈਂਬਰ ਹਾਜ਼ਰ ਸਨ |