08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਜਾਅਲੀ ਦਸਤਾਵੇਜ਼ਾਂ 'ਤੇ ਕਾਰ ਵੇਚਣ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 27-12-2025
ਜ਼ੀਰਕਪੁਰ, 26 ਦਸੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਫਾਰਚੂਨਰ ਕਾਰ ਦੇ ਜਾਅਲੀ ਦਸਤਾਵੇਜ਼ ਬਣਾ ਕੇ ਉਸ ਨੂੰ ਅੱਗੇ ਵੇਚਣ ਦੇ ਮਾਮਲੇ 'ਚ ਤਿੰਨ ਲੋਕਾਂ ਵਿਰੁੱਧ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ 'ਚ ਪੀੜਤ ਰਾਕੇਸ਼ ਕੁਮਾਰ ਯਾਦਵ ਵਾਸੀ ਸ਼ਾਹੀ ਮਾਜਰਾ ਫੇਜ਼ 5 ਮੁਹਾਲੀ ਨੇ ਦੱਸਿਆ ਕਿ ਉਹ ਇਕ ਪ੍ਰਾਪਰਟੀ ਡੀਲਰ ਹੈ ਅਤੇ ਉਸ ਨੇ 2024 'ਚ ਚੰਡੀਗੜ੍ਹ ਸਥਿਤ ਇਕ ਆਟੋਮੋਬਾਈਲ ਕੰਪਨੀ ਤੋਂ ਫਾਰਚੂਨਰ ਕਾਰ ਖਰੀਦੀ ਸੀ, ਜਿਸ ਲਈ ਉਸ ਨੇ 8 ਲੱਖ ਰੁ. ਦੀ ਡਾਊਨ ਪੇਮੈਂਟ ਕੀਤੀ ਸੀ ਤੇ ਬਾਕੀ ਰਕਮ ਲਈ ਕਰਜ਼ਾ ਲਿਆ ਸੀ | ਉਨ੍ਹਾਂ ਦੱਸਿਆ ਕਿ ਕਾਰ ਹਾਲੇ ਅਸਥਾਈ ਨੰਬਰ ਪਲੇਟ 'ਤੇ ਚੱਲ ਰਹੀ ਸੀ, ਕਿਉਂਕਿ ਉਹ ਵੀ. ਆਈ. ਪੀ. ਨੰਬਰ ਲੈਣਾ ਚਾਹੁੰਦਾ ਸੀ | ਜਨਵਰੀ 2025 'ਚ ਉਸ ਨੂੰ ਪੈਸਿਆਂ ਦੀ ਲੋੜ ਸੀ ਤਾਂ ਉਹ ਪ੍ਰਾਪਰਟੀ ਡੀਲਰ ਸ਼ਿਵ ਕੁਮਾਰ ਸੂਦ ਨੂੰ ਮਿਲਿਆ | ਉਸ ਨੇ ਦੋਸ਼ ਲਗਾਇਆ ਕਿ ਸ਼ਿਵ ਕੁਮਾਰ ਸੂਦ ਨੇ 15 ਲੱਖ ਰੁ. ਦੇਣ ਦੇ ਬਦਲੇ ਗਾਰੰਟੀ ਵਜੋਂ ਉਸ ਦੀ ਕਾਰ ਨੂੰ ਇਕ ਮਹੀਨੇ ਲਈ ਆਪਣੇ ਕੋਲ ਰੱਖ ਲਿਆ | ਇਸ ਸਮੇਂ ਦੌਰਾਨ ਪੀੜਤ ਤੋਂ ਖਾਲੀ ਆਰ. ਸੀ. ਟਰਾਂਸਫਰ ਫਾਰਮ 'ਤੇ ਦਸਤਖਤ ਵੀ ਕਰਵਾ ਲਏ ਗਏ | ਅਕਤੂਬਰ 2025 'ਚ ਪੀੜਤ ਨੂੰ ਪਤਾ ਲੱਗਾ ਕਿ ਉਸ ਦੀ ਕਾਰ ਨੂੰ ਹਿਮਾਚਲ ਪ੍ਰਦੇਸ਼ ਦਾ ਸਥਾਈ ਰਜਿਸਟ੍ਰੇਸ਼ਨ ਨੰਬਰ ਦਿੱਤਾ ਗਿਆ ਸੀ ਤੇ ਗਾਜ਼ੀਆਬਾਦ ਸਥਿਤ ਇਕ ਮੋਟਰ ਡੀਲਰ ਰਾਹੀਂ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤਾ ਗਿਆ ਸੀ | ਜਾਂਚ 'ਚ ਪਤਾ ਲੱਗਾ ਕਿ ਕਾਰ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਰਜਿਸਟਰ ਕੀਤੀ ਗਈ ਸੀ | ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਸ਼ਿਵ ਕੁਮਾਰ ਸੂਦ, ਅਨਿਲ ਵਾਸੀ ਪੰਚਕੂਲਾ ਤੇ ਕਾਰ ਡੀਲਰ ਬਿੱਟੂ ਚੌਧਰੀ ਵਾਸੀ ਗਾਜ਼ੀਆਬਾਦ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਥਾਣਾ ਇੰਚਾਰਜ ਨੇ ਦੱਸਿਆ ਕਿ ਜਾਂਚ ਜਾਰੀ ਹੈ ਤੇ ਜੇਕਰ ਜਾਂਚ ਦੌਰਾਨ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਮੀਡੀਆ 'ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਪ੍ਰਭ ਆਸਰਾ ਵਿਖੇ ਦਾਖ਼ਲ ਇਕ ਨਾਗਰਿਕ ਦੀ ਹਾਲਤ ਗੰਭੀਰ
Ad Position 24