ਮੋਰਿੰਡਾ, 26 ਦਸੰਬਰ (ਤਰਲੋਚਨ ਸਿੰਘ ਕੰਗ)-ਸ੍ਰੀ ਵਿਸ਼ਵਕਰਮਾ ਸਭਾ ਮੋਰਿੰਡਾ ਵਲੋਂ ਪ੍ਰਧਾਨ ਪਵਨ ਕੁਮਾਰ ਧੀਮਾਨ ਦੀ ਅਗਵਾਈ ਹੇਠ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਲੰਗਰ ਲਗਾਇਆ ਗਿਆ | ਇਸ ਸੰਬੰਧੀ ਵਾਈਸ ਪ੍ਰਧਾਨ ਹਰਜੀਤ ਸਿੰਘ ਸੱਲ੍ਹ ਨੇ ਦੱਸਿਆ ਕਿ ਸਭਾ ਵਲੋਂ ਸ੍ਰੀ ਵਿਸ਼ਵਕਰਮਾ ਭਵਨ ਮੋਰਿੰਡਾ ਦੇ ਅੱਗੇ ਦੁੱਧ, ਬਿਸਕੁਟ ਤੇ ਕੇਲਿਆਂ ਦਾ ਲੰਗਰ ਲਗਾਇਆ | ਇਸ ਮੌਕੇ ਗੁਰਿੰਦਰ ਸਿੰਘ ਗੋਗੀ, ਪਾਲ ਸਿੰਘ ਸਰਪ੍ਰਸਤ, ਸੈਕਟਰੀ ਅਮਰੀਕ ਸਿੰਘ ਡੱਫੂ, ਪਾਰਸ ਧੀਮਾਨ, ਖਜ਼ਾਨਚੀ ਗੁਰਇੰਦਰ ਸਿੰਘ ਸੋਨੀ ਮੋਟਰ, ਸਹਿ ਖਜ਼ਾਨਚੀ ਸੁਖਵਿੰਦਰ ਸਿੰਘ ਧੰਨਾ, ਅਵਤਾਰ ਸਿੰਘ ਏ.ਐਸ., ਸੰਗਤ ਸਿੰਘ ਭਾਮੀਆਂ, ਗੁਰਬਚਨ ਸਿੰਘ ਰੀਹਲ, ਬਲਵਿੰਦਰ ਸਿੰਘ ਰੀਹਲ, ਗੁਰਚਰਨ ਸਿੰਘ ਬਿਮਰਾ, ਯੋਗੇਸ਼ਵਰ ਸਿੰਘ, ਅਮਰੀਕ ਸਿੰਘ ਰੀਹਲ, ਰਜਿੰਦਰ ਸਿੰਘ, ਜਸਵਿੰਦਰ ਸਿੰਘ ਮੁੰਡੇ, ਪਰਮਵੀਰ ਸਿੰਘ, ਅਮਨ, ਅਮਨਦੀਪ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ ਟੋਨੀ, ਚਰਨਜੀਤ ਸਿੰਘ, ਸਤਵਿੰਦਰ ਸਿੰਘ, ਜਗਜੀਤ ਸਿੰਘ, ਸੁਖਦੇਵ ਤਿਵਾੜੀ, ਰਜਿੰਦਰ ਸਿੰਘ, ਹਰਮੀਤ ਸਿੰਘ, ਅਵਤਾਰ ਸਿੰਘ ਰੀਹਲ, ਦਵਿੰਦਰ ਸਿੰਘ ਬੱਬੂ, ਦਰਸ਼ਨ ਸਿੰਘ ਰੀਹਲ, ਪਰਮਿੰਦਰ ਸਿੰਘ ਸੋਨੂੰ, ਅਵਤਾਰ ਸਿੰਘ ਬਬਲੂ ਆਦਿ ਮੌਜੂਦ ਸਨ |