06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਬੇਸਹਾਰਿਆਂ ਨੂੰ ਆਸਰਾ ਦੇਣ ਲਈ ਬਣਾਏ ਆਰਜ਼ੀ ਰੈਣ-ਬਸੇਰੇ ਨੂੰ ਖ਼ੁਦ ਸਹਾਰੇ ਦੀ ਲੋੜ <br/>

Ad Position 21
No active advertisement
ਅਜੀਤ ਡੈਸਕ 27-12-2025
ਡੇਰਾਬੱਸੀ, 26 ਦਸੰਬਰ (ਗੁਰਮੀਤ ਸਿੰਘ)-ਡੇਰਾਬੱਸੀ ਪ੍ਰਸ਼ਾਸਨ ਵਲੋਂ ਬੱਸ ਅੱਡੇ ਨੇੜੇ ਫਲਾਈ ਓਵਰ ਹੇਠ ਤਿਆਰ ਕੀਤਾ ਗਿਆ ਆਰਜ਼ੀ ਰੈਣ-ਬਸੇਰਾ ਬੁਨਿਆਦੀ ਸੁਵਿਧਾਵਾਂ ਨੂੰ ਤਰਸ ਰਿਹਾ ਹੈ | ਇਸ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਕੱਪੜੇ ਦਾ ਟੈਂਟ ਲਗਾ ਕੇ ਹੇਠਾਂ ਮਿੱਟੀ ਤੇ ਪਰਾਲੀ ਵਿਛਾ ਕੇ ਉਸ 'ਤੇ ਪਤਲੇ ਗੱਦੇ ਰੱਖੇ ਗਏ ਹਨ | ਟੈਂਟ ਦਾ ਸਾਹਮਣੇ ਵਾਲਾ ਪਾਸਾ ਖੁੱਲ੍ਹਾ ਪਿਆ ਹੈ, ਜਿਸ ਨੂੰ ਪੌਲੀਥੀਨ ਨਾਲ ਅੱਧਾ ਬੰਦ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ | ਇਸ ਦੇ ਚਲਦੇ ਠੰਢੀ ਹਵਾ ਤੇ ਧੁੰਦ ਅੰਦਰ ਟੈਂਟ 'ਚ ਦਾਖ਼ਲ ਹੋ ਰਹੀ ਹੈ | ਇਸ ਤੋਂ ਇਲਾਵਾ ਇਥੇ ਰਾਤ ਨੂੰ ਰਹਿਣ ਵਾਲਿਆਂ ਲਈ ਨਾ ਤਾਂ ਕੰਬਲ-ਰਜਾਈ ਦਾ ਪ੍ਰਬੰਧ ਹੈ ਅਤੇ ਨਾ ਹੀ ਸਹਾਇਤਾ ਲਈ ਕੋਈ ਵਿਅਕਤੀ ਹਾਜ਼ਰ ਰਹਿੰਦਾ ਹੈ | ਅਜਿਹੇ ਕੋਈ ਸੰਪਰਕ ਨੰਬਰ ਵੀ ਨਹੀਂ ਦਿੱਤਾ, ਜਿਸ 'ਤੇ ਫ਼ੋਨ ਕਰਕੇ ਮਦਦ ਮੰਗੀ ਜਾ ਸਕੇ | ਬੀਤੀ ਰਾਤ ਇਕ ਵਿਅਕਤੀ ਨੇ ਇਥੇ ਠਹਿਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਠੰਢ ਤੋਂ ਬਚਣ ਲਈ ਕੰਬਲ-ਰਜਾਈ ਖ਼ੁਦ ਹੀ ਲਿਆਉਣੇ ਹਨ ਤਾਂ ਪ੍ਰਸ਼ਾਸਨ ਵਲੋਂ ਰੈਣ-ਬਸੇਰਾ ਬਣਾਉਣਾ ਸਿਰਫ਼ ਵਾਹ-ਵਾਹੀ ਲੁੱਟਣ ਵਾਲੀ ਕਾਰਵਾਈ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਰੈਣ-ਬਸੇਰੇ 'ਚ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਅਤੇ ਮਦਦ ਲਈ ਕਿਸੇ ਅਧਿਕਾਰੀ ਦਾ ਸੰਪਰਕ ਨੰਬਰ ਜਨਤਕ ਕੀਤਾ ਜਾਵੇ | ਇਸ ਤੋਂ ਇਲਾਵਾ ਜਿਥੇ ਰੈਣ-ਬਸੇਰਾ ਬਣਾਇਆ ਗਿਆ ਹੈ, ਉਥੇ ਜ਼ਰੂਰਤਮੰਦਾਂ ਨੂੰ ਜਾਣਕਾਰੀ ਦੇਣ ਲਈ ਦਿਸ਼ਾ-ਸੂਚਕ ਬੋਰਡ ਲਗਾਏ ਜਾਣ ਅਤੇ ਹਵਾ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਹਲਕਾ ਡੇਰਾਬੱਸੀ ਦੀ ਵਾਰਡਬੰਦੀ ਨਿੱਜੀ ਸਿਆਸੀ ਹਿੱਤਾਂ ਬਦਲੇ ਲੋਕਤੰਤਰ ਦੀ ਬਲੀ-ਐਸ. ਐਮ. ਐਸ. ਸੰਧੂ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਵਿਖੇ ਸ਼ਹੀਦੀ ਦਿਹਾੜਾ ਤੇ ਮਹਾਨ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਮਨਾਇਆ <br/>
Ad Position 24
No active advertisement