ਚੰਡੀਗੜ੍ਹ, 26 ਦਸੰਬਰ (ਮਾਰਕੰਡਾ)-ਪੀ. ਜੀ. ਆਈ. ਐਮ. ਈ. ਆਰ. ਚੰਡੀਗੜ੍ਹ ਨੇ ਐਡਵਾਂਸਡ ਪੀਡੀਆਟਿ੍ਕ ਸੈਂਟਰ (ਏ. ਪੀ. ਸੀ.) ਵਿਖੇ ਵੀਰ ਬਾਲ ਦਿਵਸ ਪ੍ਰੋਗਰਾਮ ਮਨਾਇਆ | ਜਿਸ 'ਚ 6 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਨੇ ਡਰਾਇੰਗ, ਰੰਗੋਲੀ ਤੇ ਕਵਿਤਾ ਪਾਠ ਦੇ ਮੁਕਾਬਲੇ ਕਰਵਾਏ | ਇਹ ਸਮਾਗਮ ਪ੍ਰੋ. ਵਿਵੇਕ ਲਾਲ ਡਾਇਰੈਕਟਰ ਪੀ. ਜੀ. ਆਈ., ਪ੍ਰੋ. ਅਸ਼ੋਕ ਕੁਮਾਰ ਕਾਰਜਕਾਰੀ ਮੈਡੀਕਲ ਸੁਪਰਡੈਂਟ, ਪ੍ਰੋ. ਪ੍ਰਵੀਨ ਕੁਮਾਰ ਐੱਚ. ਓ. ਡੀ. ਤੇ ਡਾ. ਮਹੇਸ਼ ਦੇਵਨਾਨੀ ਸੰਯੁਕਤ ਮੈਡੀਕਲ ਸੁਪਰਡੈਂਟ ਦੀ ਮੌਜੂਦਗੀ ਵਿਚ ਕਰਵਾਏ ਗਏ | ਇਸ ਮੌਕੇ ਪ੍ਰੋ. ਲਾਲ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਸਮਾਜ ਨੂੰ ਮਜ਼ਬੂਤ ਸੱਭਿਆਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰਦੀ ਹੈ | ਡਰਾਇੰਗ ਮੁਕਾਬਲੇ 'ਚ 6 ਤੋਂ 12 ਸਾਲ ਦੀ ਉਮਰ ਦੇ 75 ਬੱਚਿਆਂ ਨੇ ਹਿੱਸਾ ਲਿਆ, ਜਿਨ੍ਹਾਂ 'ਚ ਏ. ਪੀ. ਸੀ. ਵਿਭਾਗ 'ਚ ਆਏ ਬੱਚੇ, ਦਾਖਲ ਮਰੀਜ਼ ਤੇ ਪੀ. ਜੀ. ਆਈ. ਸਟਾਫ ਦੇ ਬੱਚੇ ਸ਼ਾਮਿਲ ਸਨ | ਕਵਿਤਾ ਪਾਠ ਮੁਕਾਬਲੇ 'ਚ 50 ਬੱਚਿਆਂ ਨੇ ਉਤਸ਼ਾਹੀ ਭਾਗੀਦਾਰੀ ਕੀਤੀ | ਡਰਾਇੰਗ ਅਤੇ ਰੰਗੋਲੀ ਮੁਕਾਬਲੇ ਦੇ ਜੇਤੂ ਵਿਹਾਨ (11 ਸਾਲ), ਨਮਨ (11 ਸਾਲ) ਤੇ ਆਵਿਆ (9 ਸਾਲ) ਸਨ, ਜਿਨ੍ਹਾਂ ਨੂੰ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਇਨਾਮ ਪ੍ਰਾਪਤ ਕੀਤਾ | ਕਵਿਤਾ ਮੁਕਾਬਲੇ 'ਚੋਂ ਸੱਤ ਬੱਚਿਆ ਨੂੰ ਜੇਤੂ ਐਲਾਨਿਆ, ਜਿਨ੍ਹਾਂ ਵਿਚ ਨੈਰਿਤੀ (8 ਸਾਲ), ਜਮੀਸ਼ਾ (10 ਸਾਲ), ਸੁਨਿਧੀ (11 ਸਾਲ), ਹਿਯਾਨ (6 ਸਾਲ), ਅਪਰਿਤਿਮ ਰਾਏ (11 ਸਾਲ), ਜੈਂਸੀ ਨਿਓਲ (9 ਸਾਲ), ਅਤੇ ਖਾਵਿਆ ਸ਼ਰਮਾ (10 ਸਾਲ) ਸਨ | ਡਾ. ਅਸ਼ੋਕ ਕੁਮਾਰ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ |