08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਏਅਰਪੋਰਟ ਚੌਕ ਤੋਂ ਕੁਰਾਲੀ ਤੱਕ ਬਣੇ ਹਾਈਵੇਅ ਦੇ ਚਾਲੂ ਹੋਣ ਨਾਲ ਲੋਕਾਂ ਨੂੰ ਮਿਲੀ ਰਾਹਤ: ਗੀਗਾ

Ad Position 21
No active advertisement
ਅਜੀਤ ਡੈਸਕ 31-12-2025
ਖਰੜ, 30 ਦਸੰਬਰ (ਗੁਰਮੁਖ ਸਿੰਘ ਮਾਨ)-ਭਾਜਪਾ ਪੰਜਾਬ ਦੇ ਪ੍ਰੋਟੋਕਲ ਸਕੱਤਰ ਖੁਸ਼ਵੰਤ ਰਾਏ ਗੀਗਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਮੁਹਾਲੀ ਆਈ. ਟੀ. ਏਅਰਪੋਰਟ ਚੌਕ ਤੋਂ ਲੈ ਕੇ ਸਿਸਵਾਂ ਮਾਰਗ ਤੱਕ ਬਣਾਏ ਗਏ 205ਏ ਹਾਈਵੇਅ ਨੂੰ ਚਾਲੂ ਕਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਹਾਈਵੇਅ ਨੂੰ ਆਵਾਜਾਈ ਲਈ ਖੋਲ੍ਹਣਾ ਸਮੇਂ ਦੀ ਮੁੱਖ ਮੰਗ ਸੀ ਕਿਉਂਕਿ ਇਸ ਦੇ ਚਾਲੂ ਹੋਣ ਨਾਲ ਖਰੜ ਤੇ ਕੁਰਾਲੀ ਸ਼ਹਿਰ ਵਿਚ ਰੋਜ਼ਾਨਾ ਲੱਗਦੇ ਜਾਮ ਤੋਂ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਇਸ ਹਾਈਵੇਅ ਦੇ ਨਿਰਮਾਣ ਨਾਲ ਹਿਮਾਚਲ ਪ੍ਰਦੇਸ਼, ਜੰਮੂ-ਕਮਸ਼ੀਰ ਤੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀ ਆਵਾਜਾਈ ਸਮੇਤ ਹਰਿਆਣਾ ਤੇ ਦਿੱਲੀ ਤੋਂ ਆਉਣ ਵਾਲੇ ਭਾਰੀ ਵਾਹਨਾਂ ਨੂੰ ਆਉਣ-ਜਾਣ 'ਚ ਸੌਖ ਹੋ ਗਈ ਹੈ | ਉਨ੍ਹਾਂ ਨਾਲ ਹੀ ਕੇਂਦਰੀ ਮੰਤਰੀ ਗਡਕਰੀ ਤੋਂ ਇਹ ਵੀ ਮੰਗ ਕੀਤੀ ਕਿ ਇਸ ਮਾਰਗ ਦਾ ਨਾਂਅ ਛੋਟੇ ਸਾਹਿਬਜ਼ਾਦਿਆਂ ਦੇ ਨਾਂਅ 'ਤੇ ਰੱਖਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ 'ਅਕਾਲੀ ਦਲ (ਪੁਨਰ ਸੁਰਜੀਤ) ਦਾ ਦਿ੍ਸ਼ਟੀ ਪੱਤਰ ਤਿਆਰ <br/> ਅਗਲੀ ਖ਼ਬਰ ਮੁਹਾਲੀ ਵਿਖੇ ਲੋਕ ਸਭਾ ਮੈਂਬਰ ਕੰਗ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਦੀ ਮੀਟਿੰਗ <...
Ad Position 24