ਰਈਆ, 31 ਮਈ (ਸ਼ਰਨਬੀਰ ਸਿੰਘ ਕੰਗ)-ਪੰਜਵੇਂ ਨਾਨਕ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹੀਦੀ ਦਿਹਾੜਾ ਕਸਬਾ ਰਈਆ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਮੁਹੱਲਾ ਬਾਬਾ ਜੀਵਨ ਸਿੰਘ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਤੋਂ ਉਪਰੰਤ ਭਾਈ ਨਵਜੀਤ ਸਿੰਘ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਅਤੇ ਗੁਰੂ ਘਰ ਦਾ ਰਾਗੀ ਜਥਾ ਬੀਬੀ ਮਨਜੀਤ ਕੌਰ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਰਜਿ. ਦੇ ਸੇਵਾਦਾਰ ਤਰਸੇਮ ਸਿੰਘ ਵਲੋਂ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਚਾਨਣਾ ਪਾਇਆ | ਇਸ ਮੌਕੇ ਕਮੇਟੀ ਵਲੋਂ ਗੁਰੂ ਘਰ ਦੇ ਪ੍ਰਧਾਨ ਮੁਖ ਸੇਵਾਦਾਰ ਭਾਈ ਸਰਤਾਜ ਸਿੰਘ ਖਾਲਸਾ, ਗੁਰੂ ਘਰ ਦੇ ਵਜ਼ੀਰ ਭਾਈ ਭੁਪਿੰਦਰ ਸਿੰਘ, ਮੰਦਰ ਰਾਮਵਾੜਾ ਕਮੇਟੀ ਪ੍ਰਧਾਨ ਸੰਜੀਵ ਭੰਡਾਰੀ, ਆਪ ਦੇ ਸਰਕਲ ਪ੍ਰਧਾਨ ਸਰਬਜੀਤ ਸਿੰਘ, ਯੂਥ ਆਗੂ ਜਗਤਾਰ ਸਿੰਘ ਬਿੱਲਾ, ਉਘੇ ਸਮਾਜ ਸੇਵਕ ਅਤੇ ਟਰੱਸਟ ਦੇ ਮੁਖ ਸਲਾਹਕਾਰ ਸੁਖਵਿੰਦਰ ਸਿੰਘ ਮੱਤੇਵਾਲ, ਗੁਰੂ ਨਾਨਕ ਪਬਲਿਕ ਸਕੂਲ ਰਈਆ ਦੇ ਪਿ੍ੰਸੀਪਲ ਡਾ: ਗੁਰਮੀਤ ਸਿੰਘ ਚੀਮਾ, ਗੁਰੂ ਘਰ ਵਿਚ ਪੱਖਿਆਂ ਦੀ ਸੇਵਾ ਕਰਨ ਵਾਲੇ ਪਰਿਵਾਰ ਬੀਬੀ ਪਰਮਜੀਤ ਕੌਰ, ਸਵਰਾਜ ਸਿੰਘ ਬੱਬਲੂ ਸਵੀਟ ਵਾਲੇ, ਬਾਬਾ ਅਮਨਦੀਪ ਸਿੰਘ, ਰਿੰਕੂ ਗਾਰਮੈਂਟ ਵਾਲੇ, ਰੇਸ਼ਮ ਸਿੰਘ, ਬਲਵਿੰਦਰ ਸਿੰਘ ਲਿੱਧੜ, ਬੀਬੀ ਸੁਰਜੀਤ ਕੌਰ, ਭਾਈ ਅੰਮਿ੍ਤ ਸਿੰਘ, ਸਮਰ ਇਲੈਕਟ੍ਰੀਸ਼ਨ, ਸਕੰਦਰ ਸਿੰਘ ਫੌਜੀ, ਲਾਈਵ ਪ੍ਰਸਾਰਣ ਕਰਨ ਵਾਲੇ ਸਟੂਡੀਓ ਗੁਰਬਾਣੀ ਚੈਨਲ ਵਾਲੇ, ਸਾਉਂਡ ਵਾਲੇ ਗੁਰਭੇਜ ਸਿੰਘ ਜਿੰਦਾ ਸਮੇਤ ਹੋਰ ਸੇਵਾਦਾਰਾਂ ਨੁੰ ਸਨਮਾਨਤ ਕੀਤਾ | ਇਸ ਮੌਕੇ ਸਾਬਕਾ ਪ੍ਰਧਾਨ ਜਸਾ ਸਿੰਘ, ਸਲਵਿੰਦਰ ਸਿੰਘ ਗਿੱਲ, ਕੁਲਵੰਤ ਸਿੰਘ ਬੱਲੀ, ਤਰਸੇਮ ਸਿੰਘ ਭਾਈ, ਰਾਗੀ ਭਾਈ ਜਸਵਿੰਦਰ ਸਿੰਘ ਗਿੱਲ, ਕਸ਼ਮੀਰ ਸਿੰਘ, ਹਰੀ ਸਿੰਘ, ਗੁਰਲਾਲ ਸਿੰਘ ਗਿੱਲ, ਸੁਖਵਿੰਦਰ ਸਿੰਘ ਪਿਲੀ, ਦਵਿੰਦਰ ਸਿੰਘ ਦੀਨਾ, ਅਜੀਤ ਸਿੰਘ ਗਿੱਲ, ਮੰਗਲ ਸਿੰਘ, ਰੁਪਿੰਦਰ ਸਿੰਘ ਰੂੜਾ, ਰਾਜਵਿੰਦਰ ਸਿੰਘ ਰਾਜੂ, ਰਾਜਵਿੰਦਰ ਸਿੰਘ ਤਾਰਾ, ਅੰਮਿ੍ਤਪਾਲ ਸਿੰਘ, ਪ੍ਰਧਾਨ ਅਰਜਨ ਸਿੰਘ ਸਮੇਤ ਬੇਅੰਤ ਸੰਗਤਾਂ ਹਾਜ਼ਰ ਸਨ |