01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਾਬਕਾ ਵਿਧਾਇਕ ਭਲਾਈਪੁਰ ਨੇ ਭੁਪੇਸ਼ ਬਘੇਲ ਤੇ ਰਾਜਾ ਵੜਿੰਗ ਨਾਲ ਕੀਤੀ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 01-06-2025
ਬਾਬਾ ਬਕਾਲਾ ਸਾਹਿਬ, 31 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਕਾਂਗਰਸ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਸ: ਸੰਤੋਖ ਸਿੰਘ ਭਲਾਈਪੁਰ ਨੇ ਸ: ਬਰਿੰਦਰ ਸਿੰਘ ਪਾਹੜਾ (ਐੱਮ.ਐੱਲ.ਏ. ਗੁਰਦਾਸਪੁਰ) ਦੇ ਗ੍ਰਹਿ ਵਿਖੇ ਪਹੁੰਚੇ ਸ਼੍ਰੀ ਭੁਪੇਸ਼ ਬਘੇਲ (ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ/ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ), ਅਮਰਿੰਦਰ ਸਿੰਘ ਰਾਜਾ ਵੜਿੰਗ (ਐਮ.ਪੀ/ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ), ਸੁਖਜਿੰਦਰ ਸਿੰਘ ਰੰਧਾਵਾ (ਐਮ.ਪੀ.) ਰਵਿੰਦਰ ਡਾਲਵੀ (ਸਹਿ-ਇੰਚਾਰਜ), ਸ਼੍ਰੀਮਤੀ ਅਰੁਣਾ ਚੌਧਰੀ (ਐਮ.ਐਲ.ਏ. ਦੀਨਾਨਗਰ) ਕੈਪਟਨ ਸੰਦੀਪ ਸੰਧੂ (ਜਰਨਲ ਸਕੱਤਰ/ਸੰਗਠਨ ਇੰਚਾਰਜ) ਆਦਿ ਹਾਈਕਮਾਨ ਦੇ ਆਗੂਆਂ ਨਾਲ ਇਕ ਅਹਿਮ ਮੁਲਾਕਾਤ ਕਰਕੇ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਬਾਰੇ ਵਿਚਾਰ ਵਟਾਂਦਰਾ ਕੀਤਾ | ਸ: ਭਲਾਈਪੁਰ ਨੇ ਹਾਲ ਈ ਵਿਚ ਹਲਕੇ ਵਿਚ ਹੋਏ 'ਸੰਵਿਧਾਨ ਬਚਾਉ ਰੈਲੀ' ਦੀ ਸਫਲਤਾ ਬਾਰੇ ਵੀ ਦੱਸਿਆ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਹਨ ਅਤੇ ਲੋਕ ਚਾਹੁੰਦੇ ਹਨ ਕਿ ਹੁਣ ਆਪ ਸਰਕਾਰ ਨੁੰ ਚੱਲਦਾ ਕੀਤਾ ਜਾਵੇ ਅਤੇ ਪੰਜਾਬ ਵਿਚ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾਵੇ | ਇਸ ਮੌਕੇ ਭਲਾਈਪੁਰ ਨਾਲ ਗੁਰਦਿਆਲ ਸਿੰਘ ਕੰਗ (ਸਾਬਕਾ ਸਰਪੰਚ/ਵਾਇਸ ਪ੍ਰਧਾਨ ਕਿਸਾਨ ਸੈੱਲ), ਅਮਰੀਕ ਸਿੰਘ (ਸਾਬਕਾ ਸਰਪੰਚ ਜਲਾਲਾਬਾਦ), ਚੇਅਰਮੈਨ ਬਲਕਾਰ ਸਿੰਘ ਬੱਲ, ਸਰਪੰਚ ਦਲਜੀਤ ਸਿੰਘ ਭੱਪੀ, ਚੇਅਰਮੈਨ ਨਿਰਵੈਰ ਸਿੰਘ, ਸਾ: ਸਰਪੰਚ ਪ੍ਰਦੀਪ ਸਿੰਘ ਭਲਾਈਪੁਰ, ਜਗਦੀਪ ਸਿੰਘ ਮਾਨ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਵਰੇਨ ਦੇ ਵਿਦਿਆਰਥੀ 'ਮਾਣ ਧੀਆਂ 'ਤੇ ਐਵਾਰਡ' ਨਾਲ ਸਨਮਾਨਿਤ <br/> ਅਗਲੀ ਖ਼ਬਰ ਰੌਇਆਲ ਕੈਂਬਿ੍ਜ ਸਕੂਲ ਬਿਆਸ ਦੇ ਵਿਦਿਆਰਥੀਆਂ ਨੇ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br...
Ad Position 24