ਅਜਨਾਲਾ, 6 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਖਾਲਸਾ ਕਾਲਜ ਦੇ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਅਜਨਾਲਾ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੂੰ 2 ਲੱਖ 35 ਹਜ਼ਾਰ ਦੇ ਕਰੀਬ ਦਾ ਚੈੱਕ ਅਤੇ ਸਕੂਲ ਪਿ੍ੰਸੀਪਲ ਸ: ਅਮਰਜੀਤ ਸਿੰਘ ਗਿੱਲ ਵਲੋਂ ਰਾਸ਼ਨ ਤੇ ਹੋਰ ਖਾਧ ਵਸਤੂਆਂ ਸੰਬੰਧੀ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ ਦੌਰਾਨ ਪਿ੍ੰ: ਡਾ. ਰੰਧਾਵਾ ਅਤੇ ਪਿ੍ੰ: ਸ: ਗਿੱਲ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਂਸਲ ਨੇ ਹਮੇਸ਼ਾਂ ਹੀ ਪੰਜਾਬ 'ਤੇ ਜਦ ਕਦੇ ਵੀ ਕਿਸੇ ਵੀ ਤਰ੍ਹਾਂ ਕੋਈ ਕੁਦਰਤੀ ਆਫ਼ਤ, ਬਿਪਤਾ ਆਦਿ ਔਖੀ ਘੜੀ ਆਈ ਤਾਂ ਸਮੂਹ ਮੈਨੇਜਮੈਂਟ ਨੇ ਹਮੇਸ਼ਾਂ ਹੀ ਅਗਾਂਹ ਕਦਮ ਪੁੱਟਦੇ ਹੋਏ ਮੁਸੀਬਤ 'ਚ ਆਏ ਲੋਕਾਂ ਹੀ ਹਮੇਸ਼ਾਂ ਬਾਂਹ ਫੜ੍ਹੀ | ਇਸ ਦੌਰਾਨ ਡੀ. ਸੀ. ਸ੍ਰੀਮਤੀ ਸਾਹਨੀ ਨੇ ਹੜ੍ਹ ਪੀੜਤਾਂ ਲਈ ਦਿੱਤੇ ਗਏ ਸਹਿਯੋਗ ਸਬੰਧੀ ਸ: ਮਜੀਠੀਆ, ਸ: ਛੀਨਾ ਅਤੇ ਪਿ੍ੰ: ਡਾ. ਰੰਧਾਵਾ ਤੇ ਹੋਰਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਸੰਸਥਾ ਵੱਲੋਂ ਸਮਾਜ ਦੀ ਉਨਤੀ-ਤਰੱਕੀ ਅਤੇ ਦੇਸ਼ ਦੀ ਖੁਸ਼ਹਾਲੀ ਲਈ ਕੀਤੇ ਜਾਂਦੇ ਯਤਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਦੌਰਾਨ ਰਜਿਸਟਰਾਰ ਡਾ. ਦਵਿੰਦਰ ਸਿੰਘ, ਪ੍ਰੋ: ਹੀਰਾ ਸਿੰਘ, ਸਟਾਫ਼ ਸਕੱਤਰ ਡਾ. ਸੁਖਜੀਤ ਸਿੰਘ , ਟੀਚਰ ਯੂਨੀਅਨ ਦੇ ਮੈਂਬਰ ਅਤੇ ਹੋਰ ਸਟਾਫ਼ ਮੌਜ਼ੂਦ ਸੀ |
ਖਾਲਸਾ ਕਾਲਜ ਅੰਮਿ੍ਤਸਰ ਅਤੇ ਪਬਲਿਕ ਸਕੂਲ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਤੇ ਪੈਸੇ ਭੇਜੇ <br/>
ਅਜੀਤ ਡੈਸਕ
07-09-2025