ਬਾਬਾ ਬਕਾਲਾ ਸਾਹਿਬ, 27 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਪੁਲਿਸ ਦੇ ਸੀਨੀਅਰ ਆਈ. ਪੀ. ਐੱਸ . ਅਧਿਕਾਰੀ ਆਈ. ਜੀ. ਸ: ਪਰਮਰਾਜ ਸਿੰਘ ਉਮਰਾਨੰਗਲ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ | ਉਨ੍ਹਾਂ ਵਲੋਂ ਸ਼ਹੀਦ ਸੁਖਦੇਵ ਸਿੰਘ ਉਮਰਾਨੰਗਲ ਟਰੱਸਟ ਰਾਹੀਂ ਹੜ੍ਹ ਪੀੜਤਾਂ ਲਈ 5 ਲੱਖ ਸਹਾਇਤਾ ਰਾਸ਼ੀ ਦਾ ਚੈੱਕ ਸਰਹਾਲੀ ਸੰਪਰਦਾਇ ਦੇ ਮੁਖੀ ਬਾਬਾ ਸੁੱਖਾ ਸਿੰਘ ਨੂੰ ਭੇਟ ਕੀਤਾ ਗਿਆ | ਇਸ ਮੌਕੇ ਸੁਖਦਿਆਲ ਸਿੰਘ ਬੱਲ ਡਾਇਰੈਕਟਰ, ਰਾਜਨ ਸਿੱਧੂ ਬੇਦਾਦਪੁਰ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਦਿਲਪ੍ਰੀਤ ਸਿੰਘ ਡਿੱਪੀ ਪੂਹਲਾ, ਸਰਪੰਚ ਪਰਮਦੀਪ ਸਿੰਘ ਟਕਾਪੁਰ, ਅਮਰੀਕ ਸਿੰਘ ਬੇਦਾਦਪੁਰ, ਨਵਦੀਪ ਸਿੰਘ ਬੱਲ ਭੋਰਛੀ ਤੇ ਹੋਰ ਹਾਜ਼ਰ ਸਨ |