10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸਠਿਆਲਾ 'ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁ: ਨਾਨਕਸਰ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 5 ਨੂੰ

Ad Position 21
No active advertisement
ਅਜੀਤ ਡੈਸਕ 04-11-2025

ਸਠਿਆਲਾ, 3 ਨਵੰਬਰ (ਜਗੀਰ ਸਿੰਘ ਸਫਰੀ)-ਗੁ: ਨਾਨਕਸਰ ਸਠਿਆਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ | ਇਸ ਮੌਕੇ ਮੁੱਖ ਗਿਆਨੀ ਬੂਟਾ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਜਥੇ: ਗੁਰਜੀਤ ਸਿੰਘ ਬੱਲ ਨੇ ਦੱਸਿਆ ਕਿ ਰਖਾਏ ਗਏ ਦੂਸਰੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਅੱਜ ਤੀਸਰੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਉਪਰੰਤ ਗੁ: ਨਾਨਕਸਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਹੁੰਦਾ ਹੋਇਆ ਗੁ: ਨੌਵੀਂ ਪਾਤਿਸ਼ਾਹੀ ਧੇੜੇਆਣਾ ਸਾਹਿਬ, ਗੁ: ਸਵਰਗਪੁਰੀ ਸਠਿਆਲਾ, ਗੁ: ਸੋਹੰਆਣਾ ਸਾਹਿਬ, ਗੁ: ਛੇਵੀਂ ਪਾਤਿਸ਼ਾਹੀ ਬੁੰਗਾ ਸਾਹਿਬ ਵਾਪਸ ਸ਼ਾਮ ਨੂੰ ਗੁ: ਨਾਨਕਸਰ ਸਾਹਿਬ ਸਮਾਪਤੀ ਹੋਈ | ਇਸ ਮੌਕੇ ਕਰਨੈਲ ਸਿੰਘ, ਕੇਬੀ ਬੱਲ, ਪਿੰਟੂ ਬੱਲ, ਨਿਰਮਲ ਸਿੰਘ, ਮੰਨਾ ਹੋਕਾ, ਭਜਨ ਸਿੰਘ, ਡਾ. ਸੰਤੋਖ ਸਿੰਘ, ਗਿਆਨੀ ਭਜਨ ਸਿੰਘ, ਜੋਤੀ ਬੱਲ, ਗੁਰਸ਼ਾਨ ਸਿੰਘ, ਜਥੇ: ਜਸਵਿੰਦਰ ਸਿੰਘ ਡਾਂਗਾ, ਜਥੇ: ਗੁਰਮੁੱਖ ਸਿੰਘ ਡਾਂਗਾ, ਕਵੀਸ਼ਰ ਭਾਈ ਸੁੱਚਾ ਸਿੰਘ, ਬਾਬਾ ਨਰਿੰਦਰ ਸਿੰਘ, ਬਾਬਾ ਪਲਵਿੰਦਰ ਸਿੰਘ, ਪ੍ਰਧਾਨ ਤਰਲੋਚਨ ਸਿੰਘ, ਪਰਮਜੀਤ ਸਿੰਘ ਡਾਂਗਾ, ਬਾਬਾ ਬਲਵਿੰਦਰ ਸਿੰਘ ਸੱਚੀਆਂ ਮਾਈਆਂ, ਗੁਰਪ੍ਰੀਤ ਸਿੰਘ, ਸਰਪੰਚ ਦਲਬੀਰ ਸਿੰਘ, ਕੋਚ ਦਲਜੀਤ ਸਿੰਘ, ਰਣਜੀਤ ਸਿੰਘ ਰਾਣਾ ਆਦਿ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਤਲ ਕੀਤੇ ਐੱਨ.ਆਰ.ਆਈ. ਦੇ ਘਰ ਅਫਸੋਸ ਕਰਨ ਪੁੱਜੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਗਲੀ ਖ਼ਬਰ ਐਡ. ਧਾਮੀ ਦੇ ਲਗਾਤਾਰ 5ਵੀਂ ਵਾਰ ਪ੍ਰਧਾਨ ਚੁਣੇ ਜਾਣ 'ਤੇ ਹਲਕਾ ਸੁਲਤਾਨਪੁਰ ਲੋਧੀ ਦੇ ਆਗੂਆਂ ਵਲੋਂ ਖ਼ੁਸ਼ੀ ਦਾ ਪ੍ਰਗਟਾਵ...
Ad Position 24