ਸਾਡੇ ਚਾਨਣ ਮੁਨਾਰੇ
ਅਜੀਤ ਡੈਸਕ
04-11-2025
ਸਿਡਾਨਾ ਇੰਟਰਨੈਸ਼ਨਲ ਸਕੂਲ-ਇਕ ਮਾਡਰਨ ਸਕੂਲ ਹੈ ਜੋ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਪੰਜਾਬੀ ਸੰਸਕਿ੍ਤੀ ਨਾਲ ਜੋੜ ਕੇ ਪ੍ਰਦਾਨ ਕਰਦਾ ਹੈ | ਇੱਥੇ ਬੱਚਿਆਂ ਦੇ ਸਮੁੱਚੇ ਵਿਕਾਸ 'ਤੇ ਧਿਆਨ ਦਿੱਤਾ ਜਾਂਦਾ ਹੈ | ਸਮਾਰਟ ਕਲਾਸਾਂ, ਐਕਟਿਵ ਲਰਨਿੰਗ ਮੈਥਡ ਤੇ ਡਿਜੀਟਲ ਟੂਲਾਂ ਰਾਹੀਂ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕੀਤਾ ਜਾਂਦਾ ਹੈ |
ਸਿਡਾਨਾ ਮਲਟੀਸਪੈਸ਼ਲਿਟੀ ਹਸਪਤਾਲ-ਇਲਾਕੇ ਦੇ ਲੋਕਾਂ ਲਈ ਆਧੁਨਿਕ ਸਹੂਲਤਾਂ ਨਾਲ ਸਜਿਆ ਹੋਇਆ ਹਸਪਤਾਲ ਹੈ | ਇੱਥੇ ਤਜਰਬੇਕਾਰ ਡਾਕਟਰਾਂ ਦੀ ਟੀਮ ਦੁਆਰਾ ਵਿਭਿੰਨ ਵਿਭਾਗਾਂ ਜਿਵੇਂ ਗਾਇਨੀਕੋਲੋਜੀ, ਟਰੋਮਾ ਸੈਂਟਰ ਅਤੇ ਐਮਰਜੈਂਸੀ ਕੇਅਰ ਵਿਚ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ | ਇਹ ਹਸਪਤਾਲ ਨਰਸਿੰਗ ਵਿਦਿਆਰਥੀਆਂ ਲਈ ਪ੍ਰੈਕਟਿਕਲ ਸਿੱਖਣ ਦਾ ਕੇਂਦਰ ਵੀ ਹੈ | ਸਿਡਾਨਾ ਗਰੁੱਪ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ 'ਚ ਆਪਣੀ ਵਿਲੱਖਣ ਪਛਾਣ ਬਣਾਈ ਹੈ | ਇਹ ਸਾਰੀਆਂ ਸੇਵਾਵਾਂ ਡਾ. ਜੀਵਨ ਜੋਤੀ ਸਿਡਾਨਾ ਦੀ ਦੇਖ-ਰੇਖ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ |
ਰਵਿੰਦਰ ਸਿੰਘ ਔਲਖ