ਤਰਸਿੱਕਾ, 17 ਦਸੰਬਰ (ਅਤਰ ਸਿੰਘ ਤਰਸਿੱਕਾ)-ਤਰਸਿੱਕਾ ਜੋਨ ਤੋਂ ਇੰਜੀਨੀਅਰ ਬਲਰਾਜ ਸਿੰਘ ਤਰਸਿੱਕਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਹਰਾ ਕੇ 300 ਵੋਟਾਂ ਦੇ ਫਰਕ ਨਾਲ ਜੇਤੂ ਰਹੇ | ਜਦ ਕਿ ਬਲਜੀਤ ਕੌਰ ਮਤੇਵਾਲ ਆਮ ਆਦਮੀ ਪਾਰਟੀ ਵੀ 225 ਵੋਟਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ 'ਚ ਜੇਤੂ ਰਹੇ | ਅੱਜ ਉਹਨਾਂ ਦੇ ਪਿੰਡ ਤਰਸਿੱਕਾ ਪਹੁੰਚਣ 'ਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਤੇ ਵਰਕਰਾਂ ਨੇ ਉਹਨਾਂ ਦਾ ਹਾਰ ਪਾ ਕੇ ਸਵਾਗਤ ਕਰਦਿਆਂ ਵਧਾਈਆਂ ਦਿੱਤੀਆਂ | ਬਲਰਾਜ ਸਿੰਘ ਇੰਜੀਨੀਅਰ, ਜਗਦੀਪ ਸਿੰਘ ਸਰਪੰਚ ਤਰਸਿੱਕਾ, ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ ਤੇ ਬਾਬਾ ਬਲਵੰਤ ਸਿੰਘ ਮਾਂਗਟ ਨੇ ਇਸ ਖੁਸ਼ੀ ਦੇ ਮੌਕੇ ਕਿਹਾ ਕਿ ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ ਪੰਜਾਬ ਵਲੋਂ ਪਿੰਡ ਤਰਸਿੱਕਾ 'ਚ ਕਰਵਾਏ ਜਾ ਰਹੇ ਰਿਕਾਰਡ ਤੋੜ ਸਰਬਪੱਖੀ ਵਿਕਾਸ ਸਦਕਾ ਸਾਡੀ ਜਿੱਤ ਹੋਈ ਹੈ | ਇਸ ਮੌਕੇ ਵਧਾਈਆਂ ਦੇਣ ਵਾਲਿਆਂ 'ਚ ਗੁਰਦੇਵ ਸਿੰਘ ਤਰਸਿੱਕਾ, ਬਾਵਾ ਸਿੰਘ ਆੜ੍ਹਤੀ, ਕੁਲਬੀਰ ਸਿੰਘ ਆੜ੍ਹਤੀ, ਰਮੇਸ਼ ਅਵਸਥੀ ਦੀਪੂ, ਵਿਸ਼ਾਲ ਸ਼ਰਮਾ ਪ੍ਰੈਸ ਸਕੱਤਰ, ਸੁਰਿੰਦਰ ਸਿੰਘ ਚੱਕੀ ਵਾਲੇ, ਬਚਿੱਤਰ ਸਿੰਘ, ਜਸਵੰਤ ਸਿੰਘ ਖਜਾਲਾ, ਸੁਖਵਿੰਦਰ ਸਿੰਘ ਮਾਨੀ ਚੱਕੀ ਵਾਲੇ, ਗੁਰਜੀਤ ਸਿੰਘ ਬੰਗੀ ਫਰਨੀਚਰ ਵਾਲੇ ਤੇ ਕੁਲਵੰਤ ਸਿੰਘ ਸੰਗਰਾਵਾਂ ਆਦਿ ਸ਼ਾਮਿਲ ਹਨ |