ਜੇਠੂਵਾਲ, 20 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਅਟਾਰੀ ਦੇ ਜ਼ਿਲ੍ਹਾ ਪ੍ਰੀਸ਼ਦ ਜੋਨ ਜਹਾਂਗੀਰ ਦੇ ਵੋਟਰਾਂ ਵਲੋਂ ਆਪ ਦੇ ਉਮੀਦਵਾਰ ਜਸਬੀਰ ਸਿੰਘ ਜੱਸੀ ਜੇਠੂਵਾਲ ਨੂੰ ਵੋਟਰਾਂ ਵਲੋਂ ਵੱਡੀ ਲੀਡ ਨਾਲ ਜਿਤਾਉਣ 'ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਵੋਟਰਾਂ ਵਲੋਂ ਦਿੱਤੇ ਭਰਵੇਂ ਸਹਿਯੋਗ ਦਾ ਹਮੇਸ਼ਾਂ ਮੈਂ ਰਿਣੀ ਰਹਾਂਗਾ | ਉਨ੍ਹਾਂ ਵਲੋਂ ਇਹ ਚੋਣ ਜਿੱਤਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਜੱਸੀ ਜੇਠੂਵਾਲ ਨੇ ਆਪਣੇ ਸਮਰਥਕਾਂ ਨਾਲ ਗੁਰਦੁਆਰਾ ਸ਼ਹੀਦਾਂ ਜੇਠੂਵਾਲ, ਗੁਰਦੁਆਰਾ ਹਰਜੂ ਹਰਿ ਹਰਜੀਤ ਸਿੰਘ ਸੁਧਾਰਪੁਰੀ ਵਿਖੇ ਨਤਮਸਤਕ ਹੋਏ | ਇਸ ਉਪਰੰਤ ਗੁਰਦੁਆਰਾ ਸ਼ਹੀਦਾਂ ਦੇ ਪ੍ਰਧਾਨ ਦਿਲਾਵਰ ਸਿੰਘ ਦਾਰਾ ਵਲੋਂ ਜੇਤੂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਸਬੀਰ ਸਿੰਘ ਜੱਸੀ ਨੂੰ ਸਿਰਪਾਓ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦਿਲਾਵਰ ਸਿੰਘ ਦਾਰਾ ਜੇਠੂਵਾਲ, ਲਵਪ੍ਰੀਤ ਸਿੰਘ ਢਿੱਲੋਂ, ਮੇਜਰ ਸਿੰਘ, ਬੂਟਾ ਸਿੰਘ ਜੇਠੂਵਾਲ, ਸੁਖਚੈਨ ਸਿੰਘ, ਸੁਖਵਿੰਦਰ ਸਿੰਘ ਸੋਖਲ, ਹਰਜੋਤ ਸਿੰਘ, ਕਸ਼ਮੀਰ ਸਿੰਘ, ਕਾਲਾ ਸਿੰਘ, ਜਤਿੰਦਰ ਸਿੰਘ, ਜਸਜੀਤ ਸਿੰਘ ਜੱਗੀ, ਗੋਰਾ ਸਰਕਾਰੀਆ, ਬਲਰਾਜ ਸਿੰਘ ਹੈਪੀ ਸੁਧਾਰਪੁਰੀ, ਹਰਪਿੰਦਰ ਸਿੰਘ, ਗੁਰਪ੍ਰੀਤ ਸਿੰਘ ਸਮੇਤ ਹੋਰ ਆਪ ਵਰਕਰ ਸ਼ਾਮਿਲ ਸਨ |