03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਡਰੀਮ ਸਿਟੀ ਮਾਨਾਂਵਾਲਾ ਵਿਖੇ 6ਵਾਂ 'ਦਾਸਤਾਨ-ਏ-ਸ਼ਹਾਦਤ' ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 26-12-2025
ਮਾਨਾਂਵਾਲਾ, 25 ਦਸੰਬਰ (ਗੁਰਦੀਪ ਸਿੰਘ ਨਾਗੀ)-ਸੁਖਮਨੀ ਸਾਹਿਬ ਸੋਸਾਇਟੀ, ਡਰੀਮ ਸਿਟੀ ਤੇ ਬਾਵਰਲੀ ਪਾਰਕ, ਮਾਨਾਂਵਾਲਾ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਸਮੇਤ ਅਨੇਕਾਂ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਸੈਂਟਰਲ ਪਾਰਕ, ਡਰੀਮ ਸਿਟੀ ਵਿਖੇ 6ਵਾਂ 'ਦਾਸਤਾਨ-ਏ-ਸ਼ਹਾਦਤ' ਕੀਰਤਨ ਦਰਬਾਰ ਤੇ ਲਾਈਟ ਐਂਡ ਸਾਊਾਡ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸੁਖਮਨੀ ਸਾਹਿਬ ਸੋਸਾਇਟੀ, ਡਰੀਮ ਸਿਟੀ ਦੀਆਂ ਬੀਬੀਆਂ ਤੇ ਬੱਚਿਆਂ ਤੇ ਪਿੰਗਲਵਾੜਾ ਸੰਸਥਾ ਤੋਂ ਭਾਈ ਜਤਿੰਦਰ ਸਿੰਘ ਸੋਨੂੰ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਦੌਰਾਨ ਜਿੱਥੇ ਸਿੱਖ ਸ਼ਹਾਦਤਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ ਉਥੇ ਬੱਚਿਆਂ ਨੇ ਸਾਕਾ ਸਰਹੰਦ ਤੇ ਚਮਕੌਰ ਦੀ ਜੰਗ ਸੰਬਧੀ ਕੋਰੀਓਗ੍ਰਾਫੀ ਪੇਸ਼ ਕੀਤੀ | ਅਖੀਰ ਵਿੱਚ 'ਦਾਸਤਾਨ-ਏ-ਸ਼ਹਾਦਤ' ਨੂੰ ਸਮਰਪਿਤ ਲਾਈਟ ਐਂਡ ਸਾਊਾਡ ਪ੍ਰੋਗਰਾਮ ਵੀ ਕਰਵਾਇਆ ਗਿਆ | ਇਸ ਮੌਕੇ ਭਾਈ ਜਸਬੀਰ ਸਿੰਘ ਬੈਂਕ ਵਾਲੇ, ਹਰਮਿੰਦਰ ਸਿੰਘ ਸਿੱਧੂ, ਰਛਪਾਲ ਸਿੰਘ ਮੇਹਰਬਾਨਪੁਰਾ, ਸਮਿੱਤਰ ਸਿੰਘ, ਭਰਪੂਰ ਸਿੰਘ, ਬੀਬੀ ਮਨਿੰਦਰਪਾਲ ਕੌਰ, ਜਸਵਿੰਦਰ ਕੌਰ, ਚਰਨਜੀਤ ਸਿੰਘ, ਲਖਵਿੰਦਰ ਕੌਰ, ਰਾਜੂ ਧੁੰਨਾ, ਡਾ. ਤੇਜਪਾਲ ਸਿੰਘ ਸੰਧੂ, ਡਾ. ਇੰਦਰਪਾਲ ਸਿੰਘ ਪਸਰੀਚਾ, ਗੁਰਮੁੱਖ ਸਿੰਘ ਰੰਧਾਵਾ, ਜਸਦੇਵ ਸਿੰਘ, ਬਲਵਿੰਦਰ ਸਿੰਘ, ਡਾ. ਦਵਿੰਦਰਪਾਲ ਸਿੰਘ ਬਾਜਵਾ, ਸੁਰਜੀਤ ਸਿੰਘ ਖੰਡਵਾਲਾ, ਕੰਵਲਜੀਤ ਸਿੰਘ, ਕੰਵਰਪਾਲ ਸਿੰਘ ਕੰਬੋਜ, ਪਰਮਪਾਲ ਸਿੰਘ ਅਤੇ ਸਮੂਹ ਸੰਗਤ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਲੰਗਰ ਕਮੇਟੀ ਗੁ. ਕੋਠਾ ਸਾਹਿਬ ਵੱਲ੍ਹਾ ਵਲੋਂ ਸ਼ਹੀਦੀ ਦਿਹਾੜੇ ਤੇ ਬਾਬਾ ਮੋਤੀ ਰਾਮ ਜੀ ਦੀ ਯਾਦ 'ਚ ਦੁੱਧ ਦੇ ਲੰਗਰ ਲਗਾਏ... ਅਗਲੀ ਖ਼ਬਰ ਸਠਿਆਲਾ ਵਿਖੇ ਦਮਦਮੀ ਟਕਸਾਲ (ਜਥਾ- ਭਿੰਡਰਾਂ ਮਹਿਤਾ) ਵਲੋਂ ਸਜਾਏ ਗਏ ਨਗਰ ਕੀਰਤਨ ਦਾ ਨਿੱਘਾ ਸਵਾਗਤ
Ad Position 24
No active advertisement