10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਿੱਸੇ ਪ੍ਰਸ਼ਾਦੇ ਅਤੇ ਮਿੱਠੇ ਦੁੱਧ ਦੇ ਲਗਾਏ ਲੰਗਰ

Ad Position 21
No active advertisement
ਅਜੀਤ ਡੈਸਕ 27-12-2025
ਅਟਾਰੀ, 26 ਦਸੰਬਰ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਿੱਠੇ ਦੁੱਧ, ਮਿੱਸੇ ਪ੍ਰਸ਼ਾਦੇ, ਬ੍ਰੈੱਡ, ਰਸ ਅਤੇ ਬਿਸਕੁਟ ਦੇ ਲੰਗਰ ਕੌਮਾਂਤਰੀ ਅਟਾਰੀ-ਵਾਹਗਾ ਹਾਈਵੇ 'ਤੇ ਸਥਿਤ ਪੁਲਿਸ ਥਾਣਾ ਘਰਿੰਡਾ ਬੱਸ ਅੱਡਾ ਵਿਖੇ ਲਗਾਏ ਗਏ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਦੇ ਮੈਨੇਜਰ ਜਥੇ. ਹਰਵਿੰਦਰ ਸਿੰਘ ਵੇਰਕਾ ਅਤੇ ਸੇਵਾਦਾਰ ਵੱਡੀ ਗਿਣਤੀ ਵਿਚ ਮੌਜੂਦ ਸਨ, ਜਿਨ੍ਹਾਂ ਵਲੋਂ ਰਾਹਗੀਰਾਂ ਅਤੇ ਰੀਟਰੀਟ ਸੈਰਾਮਨੀ ਦੇਖਣ ਜਾ ਰਹੇ ਸੈਲਾਨੀਆਂ ਨੂੰ ਲੰਗਰ ਛਕਾਏ ਗਏ | ਇਸ ਸਮੇਂ ਸ਼ਰਧਾਲੂ ਸੰਗਤਾਂ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰ ਰਹੀਆਂ ਸਨ | ਛੇਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਦੇ ਮੈਨੇਜਰ ਹਰਵਿੰਦਰ ਸਿੰਘ ਵੇਰਕਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸੇਵਾਦਾਰਾਂ ਨਾਲ ਤੜਕਸਾਰ ਹੀ ਸੰਗਤਾਂ ਨੂੰ ਲੰਗਰ ਛਕਾਉਣ ਲਈ ਘਰਿੰਡਾ ਬੱਸ ਸਟੈਂਡ ਪਹੁੰਚ ਗਏ ਸਨ | ਇਸ ਮੌਕੇ ਪਿੰਡ ਕਾਉਂਕੇ ਦੇ ਬੱਸ ਸਟੈਂਡ, ਕਸਬਾ ਅਟਾਰੀ, ਪਿੰਡ ਢੋਡੀਵਿੰਡ-ਭੰਡਿਆਰ ਅੱਡਾ ਅਤੇ ਖਾਸਾ ਵਿਖੇ ਵੀ ਗਰਮ ਮਿੱਠੇ ਦੁੱਧ ਦੇ ਲੰਗਰ ਲਗਾਏ ਗਏ, ਜਿਨ੍ਹਾਂ ਨੂੰ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਛਕ ਰਹੀਆਂ ਸਨ |
Ad Position 22
No active advertisement
ਪਿਛਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਦਸਮੇਸ਼ ਪਿਤਾ ਦੇ 359ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਤੱਕ ਵਿਸ਼ਾਲ ਨ... ਅਗਲੀ ਖ਼ਬਰ ਮਜੀਠਾ ਸਥਿਤ ਨਵੇਂ ਬਣੇ ਨਿਰੰਕਾਰੀ ਭਵਨ 'ਚ ਖੂਨਦਾਨ ਕੈਂਪ ਲਗਾਇਆ <br/>
Ad Position 24