ਅਜਨਾਲਾ, 26 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੱਤਿਆ ਭਾਰਤੀ ਸਕੂਲ ਗੁੱਝਾਪੀਰ ਵਿਖੇ ਮੁੱਖ ਅਧਿਆਪਕਾ ਜਸਪ੍ਰੀਤ ਕੌਰ ਦੇ ਉੱਦਮ ਨਾਲ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅੰਮਿ੍ਤਸਰ ਵਲੋਂ ਸਕੂਲੀ ਬੱਚਿਆਂ ਨੂੰ ਵੱਖ-ਵੱਖ ਕਾਨੂੰਨਾਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਉਚੇਚੇ ਤੌਰ ਤੇ ਪਹੁੰਚੇ ਬਲਵਿੰਦਰ ਸਿੰਘ ਵਲੋਂ ਛੇਵੀਂ ਅਤੇ ਸਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜੇ.ਜੇ. ਐਕਟ, ਪੋਕਸੋ ਐਕਟ, ਬਾਲ ਵਿਆਹ, ਬਾਲ ਲੇਬਰ, ਨਸ਼ਿਆਂ ਦੀ ਦੁਰਵਰਤੋਂ ਅਤੇ ਚਾਈਲਡ ਹੈਲਪਲਾਈਨ 1098 ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਕੋਮਲ ਨਾਮ ਦੀ ਵੀਡੀਓ ਰਾਹੀਂ ਬੱਚਿਆਂ ਨੂੰ ਚੰਗੇ ਬੁਰੇ ਛੂਹਣ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ |ਸੈਮੀਨਾਰ ਵਿਚ ਕਲਸਟਰ ਕੋਆਰਡੀਨੇਟਰ ਰਮਣੀਕ ਸਿੰਘ, ਮੁੱਖ ਅਧਿਆਪਕਾ ਜਸਪ੍ਰੀਤ ਕੌਰ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |