09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਦਮਦਮੀ ਟਕਸਾਲ ਮਹਿਤਾ ਤੋਂ ਦਸਵੇਂ ਪਾਤਿਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 27-12-2025
ਚੌਕ ਮਹਿਤਾ, 26 ਦਸੰਬਰ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਥਾ ਭਿੰਡਰਾਂ ਤੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੱਜ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਰਹਿਨੁਮਾਈ ਹੇਠ ਇੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਸਵੇਰੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੋਂ ਰਵਾਨਾ ਹੋਇਆ ਅਤੇ ਖਾਲਸਾ ਅਕੈਡਮੀ,ਪੀ.ਬੀ.ਐਸ, ਉਦੋ ਨੰਗਲ, ਸੂਰੋ ਪੱਡਾ, ਨਾਥ ਦੀ ਖੂਹੀ, ਜਲਾਲ ਉਸਮਾ ਆਦਿ ਤੋਂ ਹੁੰਦਾ ਹੋਇਆ ਬਾਬਾ ਬਕਾਲਾ ਸਾਹਿਬ ਵੱਲ ਰਵਾਨਾ ਹੋ ਗਿਆ | ਨਗਰ ਕੀਰਤਨ ਦੇ ਅੱਗੇ ਅੱਗੇ ਦਮਦਮੀ ਟਕਸਾਲ ਦੀ ਗਤਕਾ ਪਾਰਟੀ ਆਪਣੇ ਜੰਗੀ ਕਰਤੱਬਾਂ ਦੇ ਜੌਹਰ ਦਿਖਾਉਂਦੀ ਚੱਲ ਰਹੀ ਸੀ | ਸਾਰੇ ਰਸਤੇ ਤੇ ਬੇਸ਼ੁਮਾਰ ਸੰਗਤਾਂ ਵਲੋਂ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਪਾਲਕੀ ਸਾਹਿਬ ਵਾਲੀ ਗੱਡੀ ਉਪਰ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਵਜੋਂ ਰੁਮਾਲਾ ਸਾਹਿਬ ਭੇਟ ਕਰਨ ਤੋਂ ਇਲਾਵਾ ਪੰਜ ਪਿਆਰਿਆਂ ਅਤੇ ਹੋਰ ਸੰਤ ਮਹਾਂਪੁਰਖਾਂ ਨੂੰ ਸਿਰੋਪਾਓ ਭੇਟ ਕੀਤੇ ਗਏ | ਰਸਤੇ ਵਿਚ ਚਾਹ ਪਕੌੜੇ, ਦੁੱਧ, ਮਿਸ਼ਠਾਨ ਪਦਾਰਥ, ਫਰੂਟ ਅਤੇ ਲੰਗਰ ਛਕਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ | ਨਗਰ ਕੀਰਤਨ ਦੇ ਵਿਚ ਦਮਦਮੀ ਟਕਸਾਲ ਵਲੋਂ ਭਾਈ ਸਾਹਿਬ ਸਿੰਘ, ਬਾਬਾ ਅਜੀਤ ਸਿੰਘ ਤਰਨਾ ਦਲ, ਭਾਈ ਬੋਹੜ ਸਿੰਘ, ਭਾਈ ਪ੍ਰਕਾਸ਼ ਸਿੰਘ, ਭਾਈ ਗੁਰਲਾਲ ਸਿੰਘ, ਭਾਈ ਜੋਬਨਪ੍ਰੀਤ ਸਿੰਘ, ਪਿ੍ੰਸੀਪਲ ਸ੍ਰ ਹਰਸ਼ਦੀਪ ਸਿੰਘ ਰੰਧਾਵਾ , ਡਾਕਟਰ ਅਵਤਾਰ ਸਿੰਘ ਬੁਟਰ (ਦੋਵੇਂ ਮੈਂਬਰ ਚੀਫ ਖਾਲਸਾ ਦੀਵਾਨ), ਪਿ੍ੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ, ਪਿ੍ੰਸੀਪਲ ਜਤਿੰਦਰ ਕੁਮਾਰ ਸ਼ਰਮਾ, ਸਰਪੰਚ ਕਸ਼ਮੀਰ ਸਿੰਘ ਮਹਿਤਾ, ਭਾਈ ਨਿਰਮਲ ਸਿੰਘ, ਚੇਅਰਮੈਨ ਇਕਬਾਲ ਸਿੰਘ ਸ਼ਾਹ, ਕੈਪਟਨ ਸਤਨਾਮ ਸਿੰਘ ਬਾਠ, ਅਮਨਦੀਪ ਸਿੰਘ, ਬਾਜ ਸਿੰਘ, ਗੁਰਪਿੰਦਰ ਸਿੰਘ, ਹਰਪਾਲ ਸਿੰਘ, ਰਜਿੰਦਰ ਸਿੰਘ ਸ਼ਾਹ, ਡਾਕਟਰ ਗੁਰ ਪ੍ਰਤਾਪ ਸਿੰਘ, ਡਾਕਟਰ ਅਰਪਿੰਦਰ ਸਿੰਘ ਸ੍ਰ ਦਿਲਬਾਗ ਸਿੰਘ, ਬਲਕਾਰ ਸਿੰਘ ਪੀ ਬੀ ਐਸ ਵਾਲੇ, ਪਰਮਜੀਤ ਸਿੰਘ, ਸਤਨਾਮ ਸਿੰਘ, ਠੇਕੇਦਾਰ ਸੁਰਿੰਦਰ ਸਿੰਘ ਸਦਾ ਰੰਗ, ਭੁਪਿੰਦਰ ਸਿੰਘ ਡੀਲਕਸ,ਦਵਿੰਦਰ ਸਿੰਘ ਰੰਧਾਵਾ, ਸਰਪੰਚ ਗੁਰਮੇਜ ਸਿੰਘ ਰੰਧਾਵਾ, ਰਾਜਬੀਰ ਸਿੰਘ, ਗੁਰਮੁਖ ਸਿੰਘ ਸਾਹਬਾ, ਰਜਿੰਦਰ ਸਿੰਘ ਸਾਬਕਾ ਸਰਪੰਚ, ਗਿਆਨੀ ਸੁਰਜੀਤ ਸਿੰਘ, ਮਾਸਟਰ ਕੁਲਬੀਰ ਸਿੰਘ ਰੰਧਾਵਾ, ਜਥੇਦਾਰ ਇਕਬਾਲ ਸਿੰਘ ਮਾਨ ਜਲਾਲ ਉਸਮਾ, ਕੰਵਰਦੀਪ ਸਿੰਘ ਮਾਨ, ਸਰਪੰਚ ਗੁਰਬਖਸ਼ ਸਿੰਘ ਜਲਾਲ ਉਸਮਾ,ਮਾਸਟਰ ਸੁਖਦੇਵ ਸਿੰਘ, ਹਰਗੋਪਾਲ ਸਿੰਘ, ਮਾਸਟਰ ਗੁਰਪ੍ਰੀਤ ਸਿੰਘ,ਗੁਰਮੀਤ ਸਿੰਘ ਮਾਨ, ਡਾਕਟਰ ਅਜੇ ਪਾਲ ਸਿੰਘ ਰੰਧਾਵਾ, ਪ੍ਰਧਾਨ
Ad Position 22
No active advertisement
ਪਿਛਲੀ ਖ਼ਬਰ ਡਿਪਸ ਸਕੂਲ ਰਈਆ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ 'ਸਫ਼ਰ-ਏ-ਸ਼ਹਾਦਤ' ਸਮਾਗਮ <br/> ਅਗਲੀ ਖ਼ਬਰ ਕੰਬੋਜ ਸਭਾ ਅੰਮਿ੍ਤਸਰ ਵਲੋਂ ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਮਨਾਇਆ <br/>
Ad Position 24