07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਡੀ. ਏ. ਵੀ. ਪਬਲਿਕ ਸਕੂਲ ਵਿਖੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 01-06-2025
ਪਟਿਆਲਾ, 31 ਮਈ (ਧਰਮਿੰਦਰ ਸਿੰਘ ਸਿੱਧੂ)-ਜ਼ਿੰਦਗੀ ਬਚਾਉਣ ਵਾਲੇ ਖ਼ੂਨਦਾਨ ਦੀ ਮਹੱਤਤਾ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ, ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਨੇ ਆਪਣੇ ਵਿਹੜੇ ਵਿਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ | ਮਹਾਂਰਿਸ਼ੀ ਦਯਾਨੰਦ ਸਰਸਵਤੀ ਦੇ 202ਵੇਂ ਜਨਮ ਦਿਵਸ ਮੌਕੇ ਅਤੇ 140ਵੇਂ ਡੀ.ਏ.ਵੀ. ਸਥਾਪਨਾ ਦਿਵਸ ਨੂੰ ਮਨਾਉਣ ਲਈ ਰੋਟਰੀ ਕਲੱਬ, ਐਸ.ਬੀ.ਆਈ. ਬੈਂਕ, ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ, ਕੁਨਾਲ ਡਿਵੈਲਪਰਸ, ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਪਿ੍ੰਸੀਪਲ ਵਿਵੇਕ ਤਿਵਾਰੀ ਦੀ ਯੋਗ ਅਗਵਾਈ ਹੇਠ ਪ੍ਰੋਗਰਾਮ ਉਲੀਕਿਆ ਗਿਆ | ਇਸ ਸਮਾਗਮ ਵਿਚ ਮੁੱਖ ਮਹਿਮਾਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਗੈਸਟ ਆਫ ਆਨਰ ਅਨੁ ਤਿਵਾਰੀ ਅਤੇ ਪਿ੍ੰਸੀਪਲ ਵਿਵੇਕ ਤਿਵਾਰੀ ਨੇ ਸ਼ਿਰਕਤ ਕੀਤੀ | ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਖ਼ੂਨਦਾਨ ਇਕ ਨੇਕ ਕਾਰਜ ਹੈ ਅਤੇ ਇਹ ਸਾਡੀ ਅਮੀਰ ਸੱਭਿਆਚਾਰ ਅਤੇ ਪਰੰਪਰਾ ਵਿੱਚ ਡੂੰਘਾਈ ਨਾਲ ਜੁੜਿਆ ਹੋਇਆ ਹੈ | ਇਹ ਉਨ੍ਹਾਂ ਮਰੀਜ਼ਾਂ 'ਤੇ ਕੇਂਦਰਿਤ ਕਰਦਾ ਹੈ ਜਿਨ੍ਹਾਂ ਨੂੰ ਜੀਵਨ ਭਰ ਖੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ, ਖੂਨ ਜਾਂ ਪਲਾਜਮਾ ਦਾ ਕੀਮਤੀ ਤੋਹਫ਼ਾ ਦੇ ਕੇ ਹਰੇਕ ਵਿਅਕਤੀ ਦੀ ਭੂਮਿਕਾ ਦਾ ਸਮਰਥਨ ਅਤੇ ਰੇਖਾਂਕਿਤ ਕਰਦਾ ਹੈ | ਥੈਲੇਸੀਮੀਆ, ਸਿਕਲ ਸੈੱਲ ਅਨੀਮੀਆ ਵਰਗੇ ਮਰੀਜ਼ਾਂ ਨੂੰ ਅਕਸਰ ਖੂਨ ਦੀ ਲੋੜ ਹੁੰਦੀ ਹੈ | ਖ਼ੂਨਦਾਨ ਕੈਂਪ ਵਿਚ ਵੱਡੀ ਗਿਣਤੀ ਵਿਚ ਮਾਪਿਆਂ ਅਤੇ ਦਾਨੀਆਂ ਵਲੋਂ ਲਗਭਗ 127 ਯੂਨਿਟ ਖੂਨ ਦਾਨ ਕਰਕੇ ਨੋਬਲ ਕਾਜ ਲਈ ਯੋਗਦਾਨ ਪਾਇਆ | ਇਸ ਮੌਕੇ ਪਿ੍ੰਸੀਪਲ ਵਿਵੇਕ ਤਿਵਾਰੀ ਨੇ ਬਲਬੀਰ ਸਿੰਘ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਇਸ ਨੇਕ ਕਾਰਜ ਲਈ ਡੀ.ਏ.ਵੀ. ਦੇ ਯਤਨਾਂ ਦੀ ਸ਼ਲਾਘਾ ਕੀਤੀ | ਉਹ ਖ਼ੂਨਦਾਨ ਕੈਂਪ ਵਿੱਚ ਦਾਨੀਆਂ ਨੂੰ ਵੀ ਮਿਲੇ ਅਤੇ ਖ਼ੂਨਦਾਨ ਕਰਨ ਦੇ ਉਨ੍ਹਾਂ ਦੇ ਨਿਰਸਵਾਰਥ ਕਾਰਜ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸਕੂਲੀ ਬੱਚਿਆਂ ਨੂੰ ਬੈਗ ਕੀਤੇ ਤਕਸੀਮ ਅਗਲੀ ਖ਼ਬਰ -ਓਪਰੇਸ਼ਨ ਸ਼ੀਲਡ- ਪਟਿਆਲਾ ਦੀ ਪੋਲੋ ਗਰਾਊਾਡ 'ਚ ਹੋਈ ਦੂਜੀ ਨਾਗਰਿਕ ਸੁਰੱਖਿਆ ਮੌਕ ਡਰਿੱਲ
Ad Position 24