07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਹਨੇਰੀ ਕਾਰਨ ਲੱਗੀ ਅੱਗ ਨੇ ਦੰਦਰਾਲਾ ਖਰੌੜ ਦੇ ਗਰੀਬ ਮਜ਼ਦੂਰਾਂ ਦੇ ਕੁੱਪ ਤੇ ਗੁਹਾਰੇ ਸਾੜੇ

Ad Position 21
No active advertisement
ਅਜੀਤ ਡੈਸਕ 01-06-2025
ਭਾਦਸੋਂ, 31 ਮਈ (ਪ੍ਰਦੀਪ ਦੰਦਰਾਲਾ)-ਇੱਥੋਂ ਦੇ ਨੇੜਲੇ ਪਿੰਡ ਦੰਦਰਾਲਾ ਖਰੌੜ ਵਿਖੇ ਸ਼ਾਮ ਨੂੰ ਚੱਲੀ ਹਨੇਰੀ ਕਾਰਨ ਇਕ ਜਗ੍ਹਾ 'ਤੇ ਗਰੀਬ ਮਜ਼ਦੂਰਾਂ ਦੇ ਲਗਾਏ ਤੂੜੀ ਦੇ ਕੁੱਪ ਤੇ ਪਾਥੀਆਂ ਦੇ ਦਰਜਨ ਦੇ ਕਰੀਬ ਗੁਹਾਰੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਏ ਭਾਵੇਂ ਕਿ ਅੱਗ ਲੱਗਣ ਦਾ ਮੁੱਖ ਕਾਰਨ ਪਤਾ ਨਹੀਂ ਲੱਗ ਸਕਿਆ | ਪਿੰਡ ਦੇ ਵਸਨੀਕਾਂ ਸੁਖਦੇਵ ਸਿੰਘ, ਨਾਇਬ ਸਿੰਘ, ਤਾਰਾ ਸਿੰਘ, ਗੁਰਦੀਪ ਸਿੰਘ ਹੋਰਾਂ ਦੇ ਕੁੱਪ ਸੜਨ ਕਾਰਨ ਇਨ੍ਹਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ | ਇਸ ਮੌਕੇ ਰਾਜਿੰਦਰ ਸਿੰਘ ਫਾਇਰ ਸਟੇਸ਼ਨ ਅਫ਼ਸਰ ਪਟਿਆਲਾ,ਲਵ ਕੁਸ਼ ਸਬ ਫਾਇਰ ਅਫ਼ਸਰ ਨੇ ਦੱਸਿਆ ਕਿ ਅੱਗ ਵਾਲੀ ਥਾਂ 'ਤੇ ਤਿੰਨ ਗੱਡੀਆਂ ਪਟਿਆਲਾ ਅਤੇ ਦੋ ਗੱਡੀਆਂ ਨਾਭਾ ਤੋਂ ਪਹੁੰਚ ਕੇ ਅੱਗ ਦੀ ਸਥਿਤੀ 'ਤੇ ਕਾਬੂ ਪਾਇਆ ਗਿਆ | ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਪੀੜਤ ਪਰਿਵਾਰਾਂ ਲਈ ਵੱਧ ਤੋਂ ਵੱਧ ਮੁਆਵਜ਼ੇ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਿੰਬੜੋ ਪਿੰਡ 'ਚ ਕਿਸਾਨਾਂ ਤੇ ਪਿੰਡ ਵਾਸੀਆਂ ਵਲੋਂ ਡਾ.ਬਲਬੀਰ ਸਿੰਘ ਦਾ ਵਿਰੋਧ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਪਵਿੱਤਰ ਦਿਹਾੜਾ ਮਨਾਇਆ
Ad Position 24