15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪਾਤੜਾਂ ਵਿਖੇ ਨਿੱਜੀ ਸਕੂਲ ਦੀ ਬੱਸ ਹੋਈ ਹਾਦਸਾਗ੍ਰਸਤ, ਇਕ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 03-06-2025
ਪਾਤੜਾਂ, 2 ਜੂਨ (ਗੁਰਇਕਬਾਲ ਸਿੰਘ ਖ਼ਾਲਸਾ)-ਪਾਤੜਾਂ ਦੇ ਚੁਨਾਗਰਾਂ ਰੋਡ ਸਬਜ਼ੀ ਮੰਡੀ ਵਿਖੇ ਇਕ ਨਿੱਜੀ ਸਕੂਲ ਦੀ ਬੱਸ ਨੇ ਟੱਕਰ ਮਾਰ ਕੇ ਇਕ ਰੇਹੜੀ ਚਾਲਕ ਨੂੰ ਜ਼ਖ਼ਮੀ ਕਰ ਦਿੱਤਾ | ਬਰੇਕਾਂ ਫ਼ੇਲ੍ਹ ਅੇ ਮੁਨਿਆਦ ਪੁਗਾ ਚੁੱਕੀ ਇਸ ਬੱਸ ਨੂੰ ਭਾਵੇਂ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ | ਜਾਣਕਾਰੀ ਅਨੁਸਾਰ ਪਾਤੜਾਂ ਇਲਾਕੇ 'ਚ ਕਰੀਬ 30 ਤੋਂ ਵੱਧ ਸਕੂਲ ਹਨ, ਜਿਨ੍ਹਾਂ ਵਿਚ ਕਰੀਬ 400 ਦੇ ਕਰੀਬ ਬੱਸਾਂ ਤੇ ਹੋਰ ਵਾਹਨ ਵਿਦਿਆਰਥੀਆਂ ਨੂੰ ਘਰੋਂ ਲਿਆਉਣ ਅਤੇ ਲਿਜਾਉਣ ਲਈ ਨਿੱਜੀ ਸਕੂਲ ਦੇ ਮਾਲਕਾਂ ਵਲੋਂ ਵਰਤੋਂ ਕੀਤੀ ਜਾ ਰਹੇ ਹਨ |
ਜਿਸ 'ਚ ਕੁਝ ਬੱਸਾਂ ਦੇ ਨਕਾਰਾ ਹੋਣ ਦੀ ਗੱਲ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਕਹੀ ਜਾ ਰਹੀ ਹੈ | ਅੱਜ ਸਵੇਰੇ ਇਕ ਨਿੱਜੀ ਬੱਸ ਦਾ ਹਾਦਸੇ ਬਾਰੇ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਬਣੀ ਪੈਰਾਡਾਈਜ਼ ਸਕੂਲ ਦੀ ਬੱਸ ਨੇ ਪਾਤੜਾਂ ਦੀ ਸਬਜ਼ੀ ਮੰਡੀ 'ਚ ਰੇਹੜੀ ਚਾਲਕ ਵਿਚ ਟੱਕਰ ਮਾਰੀ ਹੈ | ਹਾਦਸੇ 'ਚ ਜ਼ਖ਼ਮੀ ਵਿਅਕਤੀ ਦਾ ਨਾਂਅ ਅੰਗਰੇਜ਼ ਸਿੰਘ ਵਾਸੀ ਮੰਡਵੀ ਦੱਸਿਆ ਜਾ ਰਿਹਾ ਹੈ | ਇਸ ਬਾਰੇ ਅਸ਼ੋਕ ਕੁਮਾਰ ਐਸ. ਡੀ. ਐਮ. ਪਾਤੜਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜਾ ਕੇ ਇਸ ਦਾ ਹਾਲ-ਚਾਲ ਪੁੱਛਿਆ ਹੈ | ਉਨ੍ਹਾਂ ਦੱਸਿਆ ਕਿ ਉਕਤ ਜ਼ਖ਼ਮੀ ਵਿਅਕਤੀ ਦੀ ਹਾਲਤ ਠੀਕ ਹੈ ਤੇ ਇਸ ਦਾ ਇਲਾਜ ਦਾ ਸਾਰਾ ਖ਼ਰਚ ਸਕੂਲ ਮਾਲਕਾਂ ਵਲੋਂ ਕਰਵਾਏ ਜਾਣ ਭਰੋਸਾ ਦਿੱਤਾ ਗਿਆ ਹੈ | ਇਸ ਸੰਬੰਧੀ ਪਟਿਆਲਾ ਦੇ ਆਰ. ਟੀ. ਓ. ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਹੈ ਕਿ ਸੜਕ ਹਾਦਸੇ ਦਾ ਕਾਰਨ ਬਣੀ ਸਕੂਲ ਬੱਸ ਦਾ ਚਲਾਨ ਕੱਟ ਕੇ ਇਸ ਨੂੰ ਜ਼ਬਤ ਕਰ ਕੇ ਥਾਣਾ ਸਿਟੀ ਵਿਖੇ ਬੰਦ ਕੀਤਾ ਗਿਆ ਹੈ |
ਉਨ੍ਹਾਂ ਕਿਹਾ ਕਿ ਇਸ ਬੱਸ ਦੀ ਮਿਆਦ ਪੁੱਗ ਚੁੱਕੀ ਫਿਟਨੈੱਸ, ਬੀਮਾ, ਪਰਮਿਟ ਦੀ ਉਲੰਘਣਾ ਤੇ ਐੱਚ. ਐਸ. ਆਰ. ਪੀ. ਪਲੇਟ ਲਈ ਚਲਾਨ ਕੱਟਿਆ ਗਿਆ ਹੈ | ਟ੍ਰੈਫਿਕ ਇੰਚਾਰਜ ਸੁਖਪਾਲ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਬੱਸ ਦਾ ਕੁਝ ਦਿਨ ਪਹਿਲਾਂ ਹੀ ਚਲਾਨ ਕੀਤਾ ਗਿਆ ਸੀ | ਇਸ ਬਾਰੇ ਸ਼ਹਿਰੀ ਚੌਕੀ ਪਾਤੜਾਂ ਦੇ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਬੱਸ ਪੈਰਾਡਾਈਜ਼ ਸਕੂਲ ਦੀ ਹੈ ਤੇ ਹਾਦਸੇ 'ਚ ਜ਼ਖ਼ਮੀ ਵਿਅਕਤੀ ਦੇ ਬਿਆਨ ਲੈਣ ਗਈ ਪੁਲਿਸ ਪਾਰਟੀ ਨੂੰ ਜ਼ਖ਼ਮੀ ਵਿਅਕਤੀ ਨੇ ਕੋਈ ਕਰਵਾਈ ਕਰਵਾਏ ਜਾਣ ਤੋਂ ਇਨਕਾਰ ਕਰ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਸ਼ਾਮਲਾਟ ਜ਼ਮੀਨ ਦੀ ਬੋਲੀ 'ਚ ਪਾਇਆ ਵਿਘਨ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਆਰ. ਟੀ. ਓ. ਇਨਫੋਰਸਮੈਂਟ ਵਲੋਂ ਵਾਹਨਾਂ ਦੀ ਚੈਕਿੰਗ
Ad Position 24