ਸਮਾਣਾ, 2 ਜੂਨ (ਗੁਰਦੀਪ ਸ਼ਰਮਾ)-ਸਾਬਕਾ ਸਰਪੰਚ ਨਵਦੀਪ ਸਿੰਘ ਸ਼ੈਲੀ ਵਿਰਕ ਦੇ ਪਿਤਾ, ਯੂਥ ਆਗੂ ਹਰਮਨ ਵਿਰਕ ਗੜੀ ਸਾਹਿਬ ਦੇ ਦਾਦਾ ਕਾਮਰੇਡ ਸੁਰਜੀਤ ਸਿੰਘ ਵਿਰਕ (92) ਸਾਲ ਦਾ ਦਿਹਾਂਤ ਹੋ ਗਿਆ | ਸਵ. ਕਾਮਰੇਡ ਵਿਰਕ ਦਾ ਅੰਤਿਮ ਸੰਸਕਾਰ 3 ਜੂਨ ਦਿਨ ਮੰਗਲਵਾਰ ਨੂੰ ਸਵੇਰ 10 ਵਜੇ ਪਿੰਡ ਗੜੀ ਸਾਹਿਬ ਦੇ ਸਮਸ਼ਾਨਘਾਟ ਵਿਖੇ ਕੀਤਾ ਜਾਵੇਗਾ | ਇਸ ਦੁੱਖ ਦੀ ਘੜੀ 'ਚ ਵਿਰਕ ਪਰਿਵਾਰ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਦੁੱਖ ਸਾਂਝਾ ਕੀਤਾ ਹੈ |