15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਰਸੋਲੀ ਵਿਖੇ ਪੀਰ ਬਾਬਾ ਸ਼ਹੀਦ ਦੀ ਦਰਗਾਹ 'ਤੇ ਲੱਗਿਆ ਸੱਭਿਆਚਾਰਕ ਮੇਲਾ

Ad Position 21
No active advertisement
ਅਜੀਤ ਡੈਸਕ 03-06-2025
ਸ਼ੁਤਰਾਣਾ, 2 ਜੂਨ (ਨਵਜੋਤ ਸਿੰਘ ਮਹਿਰੋਕ)-ਸ਼ੁਤਰਾਣਾ ਦੇ ਨੇੜਲੇ ਪਿੰਡ ਪਿੰਡ ਰਸੋਲੀ ਵਿਖੇ ਪੀਰ ਬਾਬਾ ਸਹੀਦ ਦੀ ਦਰਗਾਹ 'ਤੇ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ, ਜਿਸ 'ਚ ਵੱਖ-ਵੱਖ ਕਲਾਕਾਰਾਂ ਨੇ ਭਾਗ ਲਿਆ ਤੇ ਆਪਣੀ ਕਲਾਕਾਰੀ ਦਾ ਜ਼ੋਰ ਦਿਖਾਇਆ | ਸੱਭਿਆਚਾਰ ਪ੍ਰੋਗਰਾਮ ਦੌਰਾਨ ਸ਼ੁਤਰਾਣਾ ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਨੇ ਦਰਗਾਹ 'ਤੇ ਮੱਥਾ ਟੇਕਿਆ ਅਤੇ ਆਪਣੀ ਮਨੋਕਾਮਨਾ ਪੂਰੀ ਹੋਣ ਦੀ ਅਰਦਾਸ ਕੀਤੀ | ਮੇਲੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਝੂਲੇ ਲਾਉਣ ਦੇ ਨਾਲ-ਨਾਲ ਨਵੇਕਲੀਆਂ ਸਜਾਈਆਂ ਦੁਕਾਨਾਂ ਲੋਕਾਂ ਲਈ ਖਿੱਚ ਦਾ ਕੇਂਦਰ ਬਣੀਆਂ | ਸ਼ਹੀਦ ਬਾਬਾ ਪੀਰ ਦੀ ਦੀ ਦਰਗਾਹ 'ਤੇ ਆਉਣ ਵਾਲੀਆਂ ਸੰਗਤਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਦਰਗਾਹ 'ਤੇ ਆਉਣ ਵਾਲੇ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਤੇ ਸੱਚੇ ਮਨੋ ਮੰਗੀਆਂ ਮੰਨਤਾਂ ਪੂਰੀਆਂ ਹੁੰਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸੰਗਤਪੁਰ ਸੋਢੀਆਂ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਅਗਲੀ ਖ਼ਬਰ ਪੰਜਾਬ ਦੇ ਹਾਲਾਤ ਮਹਾਰਾਜਾ ਰਣਜੀਤ ਸਿੰਘ ਦੇ ਅੰਤ ਅਤੇ ਅੰਗਰੇਜ਼ ਸਾਮਰਾਜ ਸਮੇਂ ਵਾਲੇ ਬਣੇ-ਕਰਨ ਸਿੰਘ
Ad Position 24