18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸ਼ਹਿਰ ਦੇ ਵਿਕਾਸ 'ਚ ਕੋਈ ਕਸਰ ਨਹੀ ਰਹਿਣ ਦਿੱਤੀ ਜਾਵੇਗੀ-ਦੇਵ ਮਾਨ

Ad Position 21
No active advertisement
ਇੰਟਰਲਾਕ ਇੱਟਾਂ ਨਾਲ ਬਣੀ ਗਲੀ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸੈਂਕੀ ਸਿੰਗਲਾ, ਸੋਨੂੰ ਸੂਦ, ਕਪਿਲ ਮਾਨ ਅਤੇ ਹੋਰ | ਤਸਵੀਰ : ਗੁਰਬਖਸ਼ ਸਿੰਘ ਵੜੈਚ <br/> 31-08-2025
ਭਾਦਸੋਂ, 30 ਅਗਸਤ (ਵੜੈਚ)-ਸ਼ਹਿਰ ਦੇ ਵਿਕਾਸ 'ਚ ਕੋਈ ਕਸਰ ਨਹੀ ਰਹਿਣ ਦਿੱਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਾਭਾ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਸਬਾ ਭਾਦਸੋਂ ਦੇ ਵਾਰਡ ਨੰਬਰ 11 ਵਿਚ ਸ਼ਿਵ ਮੰਦਿਰ ਨੂੰ ਜਾਣ ਵਾਲੇ ਰਸਤੇ ਵਿਚ ਇੰਟਰਲਾਕ ਨਾਲ ਬਣੀ ਗਲੀ ਦਾ ਉਦਘਾਟਨ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਮਧੂ ਬਾਲਾ ਦੇ ਪੁੱਤਰ ਸੈਂਕੀ ਸਿੰਗਲਾ, ਕਪਿਲ ਮਾਨ, ਤਜਿੰਦਰ ਸਿੰਘ ਖਹਿਰਾ ਡਾਇਰੈਕਟਰ ਯੂਥ ਡਿਵੈਲਪਮੈਂਟ ਬੋਰਡ, ਸੰਜੀਵ ਸੂਦ, ਲਾਡੀ ਖੱਟੜਾ, ਦੀਪਾਸ਼ੂ ਸਿੰਗਲਾ, ਕਾਲਾ ਕਿਤਾਬਾਂ ਵਾਲਾ, ਸਤਨਾਮ ਸਿੰਘ ਖਾਲਸਾ ਕੌਂਸਲਰ, ਗੁਰਜੋਗਾ ਸਿੰਘ ਕੌਂਸਲਰ, ਦਲਜੀਤ ਸਿੰਘ ਟਿਵਾਣਾ, ਭੁਪਿੰਦਰ ਸਿੰਘ ਕੱਲਰਮਾਜਰੀ, ਕਮਲ ਭਾਦਸੋਂ, ਰਾਜੂ ਸਿੰਘ, ਜਸਵੀਰ ਸਿੰਘ ਛਿੰਦਾ, ਗੁਰਚਰਨ ਸਿੰਘ ਕਾਕਾ, ਸ਼ਿਵ ਲਾਲ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪਿੰਡ ਮਸੀਂਗਣ ਵਲੋਂ ਵੱਡੀ ਪਹਿਲ-ਰਾਸ਼ਨ ਦੀਆਂ ਦੋ ਟਰਾਲੀਆਂ ਰਵਾਨਾ ਅਗਲੀ ਖ਼ਬਰ ਪੀ.ਸੀ.ਐਸ. (ਈ.ਬੀ.) ਅਫਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਰਾਹਤ ਫ਼ੰਡ 'ਚ ਇਕ ਦਿਨ ਦੀ ਤਨਖ਼ਾਹ ਦਾਨ ਕੀਤੀ
Ad Position 24