18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

'ਆਪ' ਆਗੂ ਗੁਰਪ੍ਰੀਤ ਸਿੰਘ ਧਮੋਲੀ ਵਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਨਾਲ ਭਰਿਆ ਟਰਾਲਾ ਭੇਜਿਆ

Ad Position 21
No active advertisement
ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਲਈ ਰਾਸ਼ਨ ਨਾਲ ਭਰੇ ਵਾਹਨ ਨੂੰ ਰਵਾਨਾ ਕਰਦੇ ਹੋਏ ਵਪਾਰ ਵਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਅਤੇ ਹੋਰ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 31-08-2025
ਰਾਜਪੁਰਾ, 30 ਅਗਸਤ (ਜੀ. ਪੀ. ਸਿੰਘ)-ਪੰਜਾਬ ਵਿਚ ਹੜ੍ਹ ਆਉਣ ਕਾਰਨ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ | ਇਸ ਮੌਕੇ ਆਮ ਆਦਮੀ ਪਾਰਟੀ ਵਪਾਰ ਵਿੰਗ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਵਲੋਂ ਇਸ ਔਖੀ ਘੜੀ 'ਚ ਹੜ੍ਹ ਪੀੜਤਾਂ ਲਈ 200 ਪੈਕਟਾਂ ਦਾ ਇਕ ਟਰੱਕ ਸੁੱਕੇ ਰਾਸ਼ਨ ਦਾ ਭੇਜਿਆ ਹੈ | ਜਿਸ ਵਿਚ ਘਰੇਲੂ ਵਰਤੋਂ ਦਾ ਸਾਰਾ ਸਾਮਾਨ ਜਿਵੇਂ ਆਟਾ, ਚਾਵਲ, ਸੁੱਕਾ ਦੁੱਧ, ਦਾਲਾਂ, ਸਰ੍ਹੋਂ ਦਾ ਤੇਲ, ਮਸਾਲੇ, ਸਾਬਣ ਅਤੇ ਹੋਰ ਸਾਮਾਨ ਅਤੇ ਪਾਣੀ ਦੀਆਂ 1 ਲੀਟਰ ਵਾਲੀਆਂ 100 ਪੇਟੀਆਂ ਪਠਾਨਕੋਟ ਹੜ੍ਹ ਪ੍ਰਭਾਵਿਤ ਖੇਤਰ ਵਿਚ ਭੇਜਿਆ ਹੈ | ਇਸ ਮੌਕੇ ਇੰਦਰਮੀਤ ਸਿੰਘ, ਰਣਜੀਤ ਸਿੰਘ ਆਰਕੀਟੈਕਟ, ਸੁਰਿੰਦਰ ਸਿੰਘ ਬੰਟੀ ਖਾਨਪੁਰ, ਦਿਨੇਸ਼ ਮਹਿਤਾ, ਕੀਰਤ ਸਿੰਘ ਸੇਹਰਾ, ਬਿਕਰਮਜੀਤ ਸਿੰਘ ਨਲਾਸ, ਬਿਕਰਮ ਸਿੰਘ ਖਾਨਪੁਰ, ਧਰਮਾ ਖਾਨਪੁਰ, ਇੰਦੂ ਡਾਹਰਾ, ਰਵਿੰਦਰਪਾਲ ਸਿੰਘ ਬਿੰਦਰਾ, ਦਵਿੰਦਰ ਸਿੰਘ, ਅਮਨਦੀਪ ਕਾਲੋਨੀ, ਹਰਮਿੰਦਰ ਸਿੰਘ ਮੌਜੂਦ ਸਨ | ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਸਾਨੂੰ ਔਖੀ ਘੜੀ ਵਿਚ ਆਪਣੇ ਪੰਜਾਬ ਵਾਸੀਆਂ ਨਾਲ ਖੜ੍ਹਨਾ ਚਾਹੀਦਾ ਹੈ | ਸਾਨੂੰ ਸਭ ਨੂੰ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਸਰਕਲ ਪ੍ਰਧਾਨ ਤੇ ਸਰਕਲ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਦੇ ਜਨਮ ਦਿਨ ਮੌਕੇ ਨਗਰ ਕੀਰਤਨ ਸਜਾਇਆ
Ad Position 24