18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਟੇਲ ਕਾਲਜ ਵਿਖੇ 'ਸਪੈਲਾਥੌਨ' ਅੰਗਰੇਜ਼ੀ ਵਿਭਾਗ ਵਲੋਂ ਸਪੈਂਲਿੰਗ ਚੈਲੇਂਜ ਮੁਕਾਬਲਾ ਕਾਰਵਾਇਆ

Ad Position 21
No active advertisement
'ਸਪੈਲਾਥੌਨ' ਅੰਗਰੇਜ਼ੀ ਸਪੈਂਲਿੰਗ ਚੈਲੇਂਜ ਮੁਕਾਬਲੇ ਦੌਰਾਨ ਜੇਤੂ ਵਿਦਿਆਰਥੀਆਂ ਨਾਲ ਪਿ੍ੰਸੀਪਲ ਗਾਂਧੀ ਅਤੇ ਹੋਰ ਸਟਾਫ ਮੈਂਬਰ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 31-08-2025
ਰਾਜਪੁਰਾ, 30 ਅਗਸਤ (ਜੀ.ਪੀ. ਸਿੰਘ)-ਸਥਾਨਕ ਪਟੇਲ ਮੈਮੋਰਿਆਲ ਨੈਸ਼ਨਲ ਕਾਲਜ ਦੇ ਪਿ੍ੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਦੇਖ-ਰੇਖ 'ਚ ਕਾਲਜ ਦੇ ਅੰਗਰੇਜ਼ੀ ਵਿਭਾਗ ਦੀ ਮੁਖੀ ਡਾ. ਚੀਨਾ ਚਾਵਲਾ ਦੀ ਅਗਵਾਈ 'ਚ ਵਿਦਿਆਰਥੀਆਂ ਦੀ ਸਪੈਲਿੰਗ ਸ਼ੁੱਧਤਾ ਨੂੰ ਵਧਾਉਣ ਅਤੇ ਸਹੀ ਸ਼ਬਦਾਂ ਦੀ ਵਰਤੋਂ ਵਿਚ ਵਿਸ਼ਵਾਸ ਪੈਦਾ ਕਰਨ ਲਈ 'ਸਪੈਲਾਥੌਨ' 'ਦਿ ਮਹਾਨ ਸਪੈਲਿੰਗ ਚੈਲੇਂਜ' ਮੁਕਾਬਲਾ ਕਰਵਾਇਆ ਗਿਆ | ਜਿਸ ਦਾ ਨਿਰਣਾ ਡਾ. ਗੀਤੂ ਗੁਡਵਾਨੀ ਵੱਲੋਂ ਕੀਤਾ ਗਿਆ ਸੀ | ਪ੍ਰੋ. ਨੰਦਿਤਾ ਨੇ ਸਟੇਜ ਨੂੰ ਸ਼ਾਨਦਾਰ ਢੰਗ ਨਾਲ ਸੰਭਾਲਿਆ | ਵਿਦਿਆਰਥੀਆਂ ਨੂੰ ਸ਼ਬਦਾਂ ਦੇ ਦਿੱਤੇ ਗਏ ਸੈੱਟ ਨੂੰ ਸਪੈਲ ਕਰਨ ਲਈ ਕਿਹਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਪ੍ਰੋਗਰਾਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੁਕਾਬਲੇ 'ਚ ਬੀ-ਕਾਮ 1 ਦੀ ਨੰਦਿਤਾ ਅਤੇ ਬੀ.ਏ. 3 ਦੀ ਮੀਨਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਬੀ.ਏ. 3 ਦੀ ਅਕਾਂਕਸ਼ਾ ਅਤੇ ਬੀ.ਕਾਮ 3 ਦੀ ਹਰਮਨਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਤੀਜਾ ਇਨਾਮ ਬੀ.ਕਾਮ 1 ਦੀ ਸਿਮਰਨਜੀਤ ਕੌਰ ਅਤੇ ਬੀ.ਏ. 1 ਦੀ ਖੁਸ਼ਪ੍ਰੀਤ ਕੌਰ ਨੂੰ ਦਿੱਤਾ ਗਿਆ | ਪਿ੍ੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ, ਡਾ. ਸ਼ੇਰ ਸਿੰਘ, ਡਾ. ਤਰਨਜੀਤ ਸਿੰਘ ਅਤੇ ਪ੍ਰੋ. ਭਾਵਨਾ ਨੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਆਪਣੇ ਸੰਬੋਧਨ 'ਚ ਪਿ੍ੰਸੀਪਲ ਡਾ. ਗਾਂਧੀ ਨੇ ਵਿਭਾਗ ਨੂੰ ਇਸ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਭਵਿੱਖ 'ਚ ਵਿਦਿਆਰਥੀਆਂ ਲਈ ਅਜਿਹੀਆਂ ਹੋਰ ਗਤੀਵਿਧੀਆਂ ਕਰਵਾਉਣ ਲਈ ਪ੍ਰੇਰਿਤ ਕੀਤਾ | ਡਾ. ਨੀਰਜ, ਡਾ. ਰਜਨੀ, ਡਾ. ਜਸਨੀਤ ਸਮੇਤ ਹੋਰ ਸਟਾਫ ਇਸ ਮੌਕੇ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਸੇਵਕ ਸਿੰਘ ਗੋਲੂ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਬਲਾਕ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਮਾਣਾ 'ਚ ਸ਼ਰਧਾ ਨਾਲ ਮਨਾਇਆ ਬਾਬੇ ਨਾਨਕ ਦਾ ਵਿਆਹ ਪੁਰਬ
Ad Position 24