18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਰੋਟਰੀ ਕਲੱਬ ਪ੍ਰਾਈਮ ਵਲੋਂ ਸਰਕਾਰੀ ਸਕੂਲ ਮਹਿੰਦਰਗੰਜ ਨੂੰ ਵਾਟਰ ਕੂਲਰ ਅਤੇ ਆਰ. ਓ. ਸਿਸਟਮ ਭੇਟ

Ad Position 21
No active advertisement
ਰਾਜਪੁਰਾ ਦੇ ਰੋਟਰੀ ਕਲੱਬ ਪ੍ਰਾਈਮ ਵਲੋਂ ਸਰਕਾਰੀ ਸਕੂਲ ਮਹਿੰਦਰਗੰਜ 'ਚ ਵਾਟਰ ਕੂਲਰ ਅਤੇ ਆਰ.ਓ. ਸਿਸਟਮ ਸੌਂਪਦੇ ਹੋਏ ਪ੍ਰਧਾਨ ਸੰਜੀਵ ਮਿੱਤਲ ਅਤੇ ਹੋਰ ਮੈਂਬਰ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 31-08-2025
ਰਾਜਪੁਰਾ, 30 ਅਗਸਤ (ਜੀ.ਪੀ. ਸਿੰਘ)-ਸਥਾਨਕ ਰੋਟਰੀ ਕਲੱਬ (ਪ੍ਰਾਈਮ) ਦੇ ਮੈਂਬਰਾਂ ਨੇ ਸਕੂਲ ਆਫ ਐਮੀਨੈਂਸ, ਮਹਿੰਦਰਗੰਜ ਰਾਜਪੁਰਾ ਦਾ ਦੌਰਾ ਕਰਦਿਆਂ ਵਿਦਿਆਰਥੀਆਂ ਲਈ ਸਾਫ਼ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਸੁਵਿਧਾ ਯਕੀਨੀ ਬਣਾਉਣ ਲਈ ਵਾਟਰ ਕੂਲਰ ਸਮੇਤ ਆਰ.ਓ. ਸਿਸਟਮ ਲਗਵਾਇਆ | ਇਸ ਮੌਕੇ ਕਲੱਬ ਦੇ ਪ੍ਰਧਾਨ ਰੋਟੇਰੀਅਨ ਸੰਜੀਵ ਮਿੱਤਲ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲ ਆਫ਼ ਐਮੀਨੈਂਸ, ਮਹਿੰਦਰਗੰਜ ਨੂੰ ਵਾਟਰ ਕੂਲਰ ਅਤੇ ਆਰ. ਓ. ਭੇਟ ਕਰਨ ਦੀ ਬਹੁਤ ਖ਼ੁਸ਼ੀ ਹੈ | ਸਾਫ਼ ਪੀਣ ਵਾਲਾ ਪਾਣੀ ਹਰ ਵਿਅਕਤੀ ਦੀ ਮੂਲ ਲੋੜ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸੁਵਿਧਾ ਵਿਦਿਆਰਥੀਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਲਾਭਦਾਇਕ ਸਾਬਤ ਹੋਵੇਗੀ | ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੇਵਾ ਦਾ ਇਹ ਮੌਕਾ ਮੁਹੱਈਆ ਕਰਵਾਇਆ | ਸਕੂਲ ਪਿ੍ੰਸੀਪਲ ਪੂਨਮ ਕੁਮਾਰੀ ਨੇ ਸਟਾਫ਼ ਦੇ ਨਾਲ ਮਿਲ ਕੇ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਦਾ ਧੰਨਵਾਦ ਕੀਤਾ ਅਤੇ ਇਸ ਮਹਾਨ ਯਤਨ ਨੂੰ ਵਿਦਿਆਰਥੀਆਂ ਦੀ ਭਲਾਈ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨਾਲ ਜੋੜਿਆ | ਇਸ ਮੌਕੇ ਚੇਅਰਮੈਨ ਰੋਟੇਰੀਅਨ ਵਿਮਲ ਜੈਨ, ਜਨਰਲ ਸਕੱਤਰ ਜਿਤੇਨ ਸਚਦੇਵਾ, ਖਜਾਨਚੀ ਸੰਦੀਪ ਸਿੱਕਾ, ਰਜਿੰਦਰ ਸਿੰਘ ਚਾਨੀ, ਪ੍ਰੋਜੈਕਟ ਚੇਅਰਮੈਨ ਆਦਰਸ਼ ਗੋਇਲ, ਪ੍ਰੋਜੈਕਟ ਕੋ ਚੇਅਰਮੈਨ ਅਜੈ ਅਗਰਵਾਲ, ਲਲਿਤ ਲਵਲੀ, ਰਾਜੀਵ ਪ੍ਰੇਮੀ, ਪੰਕਜ ਮਿੱਤਲ, ਜਤਿਨ ਗੋਇਲ, ਰਾਕੇਸ਼ ਵਰਮਾ, ਡਾ. ਨੀਰਜ ਸ਼ਰਮਾ, ਸੋਨੀਆ ਕੁਮਾਰ, ਮਿੰਨਾ ਸੇਠੀ, ਕਿਰਨ ਵਰਮਾ, ਸੰਜੀਵ ਗਰਗ ਅਤੇ ਨੀਰਜ ਕੁਮਾਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਿਗਮ ਦੀ ਲੈਂਡ ਸ਼ਾਖਾ ਵਲੋਂ ਨਾਜਾਇਜ਼ ਕਬਜ਼ੇ ਹਟਾਏ ਅਗਲੀ ਖ਼ਬਰ ਕਿਸਾਨ ਕੇਵਲ ਸੁੱਕਾ ਝੋਨਾ ਹੀ ਮੰਡੀਆਂ 'ਚ ਲਿਆਉਣ-ਡੀ.ਐਫ.ਐਸ.ਸੀ. ਦੀ ਕਿਸਾਨਾਂ ਨੂੰ ਅਪੀਲ
Ad Position 24