11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਅੱਜ ਲੱਗੇਗਾ ਕੈਂਸਰ ਜਾਂਚ ਤੇ ਅੱਖਾਂ ਦਾ ਮੁਫ਼ਤ ਨਿਰੀਖਣ ਕੈਂਪ-ਭਾਨਰੀ

Ad Position 21
No active advertisement
ਅਜੀਤ ਡੈਸਕ 05-09-2025
ਸਮਾਣਾ, 4 ਸਤੰਬਰ (ਪ੍ਰੀਤਮ ਸਿੰਘ ਨਾਗੀ)-ਵਰਲਡ ਕੈਂਸਰ ਕੇਅਰ ਅਤੇ ਐਸ.ਬੀ.ਆਈ. ਕਾਰਡ ਵਲੋਂ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ 699ਵਾਂ ਅੱਖਾਂ ਦਾ ਮੁਫ਼ਤ ਕੈਂਪ ਕੱਲ੍ਹ 5 ਸਤੰਬਰ ਨੂੰ ਪਿੰਡ ਭਾਨਰੀ ਵਿਖੇ ਲੱਗੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਭਾਨਰੀ ਦੇ ਉੱਘੇ ਸਮਾਜ ਸੇਵੀ ਅਮਰੀਕ ਸਿੰਘ ਭਾਨਰੀ ਨੇ ਦਸਿਆ ਕਿ ਅੱਖਾਂ ਦਾ ਨਿਰੀਖਣ ਕੈਂਪ 'ਚ ਡਾ. ਮਨਪ੍ਰੀਤ ਸਿੰਘ ਦੀ ਟੀਮ ਜਾਂਚ ਕਰੇਗੀ ਅਤੇ ਗ੍ਰਾਮ ਪੰਚਾਇਤ ਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਭਾਨਰੀ ਦੇ ਸਹਿਯੋਗ ਨਾਲ ਲਾਏ ਜਾ ਰਹੇ ਕੈਂਪ ਦਾ ਉਦਘਾਟਨ ਸਰਬਤ ਦਾ ਭਲਾ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਕਰਨਗੇ | ਉਨ੍ਹਾਂ ਦਸਿਆ ਕਿ ਕੈਂਸਰ ਜਾਂਚ ਕੈਂਪ ਜੋ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗੇਗਾ 'ਚ ਚੇਅਰਮੈਨ ਵਰਲਡ ਕੈਂਸਰ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਟੀਮ ਸਮੇਤ ਪੁੱਜਣਗੇ | ਕੈਂਪ ਦਾ ਉਦਘਾਟਨ ਸਾਬਕਾ ਮੰਤਰੀ ਹਲਕਾ ਸਮਾਣਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਕਰਨਗੇ ਤੇ ਕੈਂਪਾਂ ਦੌਰਾਨ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ 'ਚ ਜਾਂਚ ਕਰਵਾਉਣ ਲਈ ਪੁੱਜ ਕੇ ਸਰੀਰਕ ਬਿਮਾਰੀਆਂ ਦਾ ਮੁੱਢਲੀ ਸਟੇਜ 'ਚ ਪਤਾ ਲਾਇਆ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸੋਨੇ ਦੇ ਗਹਿਣੇ ਚੋਰੀ ਅਗਲੀ ਖ਼ਬਰ ਜੋਗਿੰਦਰ ਸਿੰਘ ਚੁੰਹਟ ਕਿਸਾਨ ਸੈੱਲ ਦੇ ਹਲਕਾ ਪ੍ਰਧਾਨ ਨਿਯੁਕਤ <br/>
Ad Position 24