ਰਾਜਪੁਰਾ, 5 ਸਤੰਬਰ (ਜੀ.ਪੀ. ਸਿੰਘ)-ਸਥਾਨਕ ਸੀਨੀਅਰ ਸਿਟੀਜ਼ਨ ਕੌਂਸਿਲ ਵਿਖੇ ਕੌਂਸਿਲ ਦੇ ਪ੍ਰਧਾਨ ਰਤਨ ਸ਼ਰਮਾ ਦੀ ਅਗਵਾਈ ਹੇਠ ਕੈਂਸਰ ਜਾਗਰੂਕ ਕੈਂਪ ਲਗਾਇਆ ਗਿਆ | ਜਿਸ ਵਿਚ ਪੀ.ਜੀ.ਆਈ. ਚੰਡੀਗੜ੍ਹ ਤੋਂ ਹੈਲਪ ਇੰਡੀਆ ਦੀ ਦਿਵਿਆ ਜੋਸ਼ੀ ਦੀ ਅਗਵਾਈ ਹੇਠ ਟੀਮ ਨੇ ਹਾਜ਼ਰ ਕਰੀਬ 150 ਸੀਨੀਅਰ ਸਿਟੀਜ਼ਨ (ਬਜੁਰਗਾਂ) ਨੂੰ ਜਾਗਰੂਕ ਕੀਤਾ | ਮੈਡਮ ਜੋਸ਼ੀ ਨੇ ਦੱਸਿਆ ਕਿ ਜੇਕਰ ਕੈਂਸਰ ਬਾਰੇ ਸ਼ੁਰੂਆਤ ਵਿਚ ਜਾਂਚ ਕਰਨ ਤੇ ਪਤਾ ਲੱਗ ਜਾਵੇ ਤਾਂ ਇਸ ਦੇ ਠੀਕ ਹੋਣ ਦੀ ਸੰਭਾਵਨਾ ਹੁੰਦੀ ਹੈ | ਪੁਰਸ਼ ਤੇ ਇਸਤਰੀਆਂ ਨੂੰ ਸਮੇਂ-ਸਮੇਂ 'ਤੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਉਹ ਹੈਲਪ ਇੰਡੀਆਂ ਵਲੋਂ ਪੀ.ਜੀ.ਆਈ. ਚੰਡੀਗੜ੍ਹ ਵਿਚ ਲੋਕਾਂ ਦੀ ਮਦਦ ਕਰਕੇ ਜਾਗਰੂਕ ਕਰਦੇ ਹਨ | ਇਸ ਤੋਂ ਇਲਾਵਾ ਹੈਲਪ ਇੰਡੀਆ ਵਲੋਂ ਸਾਈਬਰ ਬੁਲਾਰੇ ਰਾਜੂ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਹਾਜ਼ਰ ਸੀਨੀਅਰ ਸਿਟੀਜ਼ਨ ਨੂੰ ਅਜੋਕੇ ਸਮੇਂ ਹੋ ਰਹੇ ਸਾਈਬਰ ਕ੍ਰਾਈਮ ਬਾਰੇ ਜਾਣੂ ਕਰਵਾਇਆ ਜਿਸ ਵਿਚ ਮੋਬਾਈਲ ਉਤੇ ਠੱਗੇ ਜਾ ਰਹੇ ਲੋਕਾਂ ਬਾਰੇ ਦੱਸਿਆ ਅਤੇ ਮੁਬਾਈਲ ਦੀ ਸਹੀ ਵਰਤੋਂ ਬਾਰੇ ਜਾਗਰੂਕ ਕੀਤਾ | ਉਨ੍ਹਾਂ ਦੱਸਿਆ ਕਿ ਸਭ ਤੋਂ ਜਿਆਦਾ ਠੱਗਾਂ ਵਲੋਂ ਸੀਨੀਅਰ ਸਿਟੀਜ਼ਨ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾਂ ਹੈ ਕਿਉਂਕੀ ਸਾਈਬਰ ਬਾਰੇ ਬਜ਼ੁਰਗਾਂ ਨੂੰ ਜਾਣਕਾਰੀ ਘੱਟ ਹੁੰਦੀ ਹੈ | ਇਸ ਮੌਕੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਖੁਰਾਣਾ, ਪ੍ਰਮੋਦ ਪਟਿਆਲ, ਇਕਬਾਲ ਸਿੰਘ ਸੱਭਰਵਾਲ, ਸਤੀਸ਼ ਕੁਮਾਰ, ਜਗਦੀਸ਼ ਚੋਹਾਨ, ਪ੍ਰਭ ਦਿਆਲ ਚੋਪੜਾ, ਕੁਲਬੀਰ ਸਿੰਘ ਚੱਡਾ, ਸੁਰੇਸ਼ ਕੱਕੜ, ਰਣਜੀਤ ਸਿੰਘ ਨਿਰੰਕਾਰੀ, ਭਾਰਤ ਭੂਸ਼ਣ ਕਾਮਰਾ, ਡਾ ਗੁਰਵਿੰਦਰ ਅਮਨ, ਗਿਆਨ ਚੰਦ ਸ਼ਰਮਾ, ਦਾਤਾਰ ਸਿੰਘ ਭਾਟੀਆ, ਅੱਛਰੂ ਵਰਮਾ ਅਤੇ ਅਮਰੀਕ ਸਿੰਘ ਸਮੇਤ ਹੋਰ ਮੈਂਬਰ ਹਾਜਰ ਸਨ |