18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੰਜਾਬ 'ਚ ਹੜ੍ਹ ਪੀੜਤ ਇਲਾਕਿਆਂ 'ਚ ਬਿਮਾਰੀਆਂ ਫੈਲਣ ਦਾ ਬਣਿਆ ਖ਼ਦਸ਼ਾ

Ad Position 21
No active advertisement
ਅਜੀਤ ਡੈਸਕ 06-09-2025
ਪਟਿਆਲਾ, 5 ਸਤੰਬਰ (ਮਨਦੀਪ ਸਿੰਘ ਖਰੌੜ)-ਪੰਜਾਬ 'ਚ 19 ਜ਼ਿਲਿ੍ਹਆਂ ਦੇ ਹੜ੍ਹ ਦੀ ਲਪੇਟ 'ਚ ਆਉਣ ਤੋਂ ਬਾਅਦ ਜਿੱਥੇ ਦੇਸ਼ ਭਰ ਤੋਂ ਪੰਜਾਬੀਆਂ ਦੀ ਮਦਦ ਲਈ ਹਰ ਵਰਗ ਦੇ ਲੋਕੀ ਅੱਗੇ ਆ ਰਹੇ ਹਨ ਉੱਥੇ ਹੀ ਇਸ ਸੰਕਟ ਦੀ ਘੜੀ 'ਚ ਹੜ੍ਹ ਪੀੜਤਾਂ ਦੇ ਇਲਾਕਿਆਂ 'ਚ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਖ਼ਦਸ਼ਾ ਬਣਦਾ ਜਾ ਰਿਹਾ ਹੈ | ਇਸ ਲਈ ਅਗਾਊਾ ਪ੍ਰਬੰਧ ਸਿਹਤ ਵਿਭਾਗ ਨੂੰ ਫ਼ੌਰੀ ਤੌਰ 'ਤੇ ਕਰਨੇ ਚਾਹੀਦੇ ਹਨ ਤਾਂ ਜੋ ਪੀੜਤਾਂ ਦੇ ਦੁਖ ਵਿਚ ਹੋਰ ਵਾਧਾ ਨਾ ਹੋਵੇ | 'ਅਜੀਤ' ਦੀ ਟੀਮ ਵਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹੜ੍ਹਾਂ 'ਚ ਫਸੇ ਕੁੱਝ ਇਲਾਕਿਆਂ 'ਚ ਵਿਅਕਤੀਆਂ ਨੂੰ ਸਾਫ਼ ਸੁਥਰਾ ਪਾਣੀ ਤੇ ਖਾਧ ਪਦਾਰਥ ਨਹੀਂ ਮਿਲ ਰਹੇ ਜਿਸ ਕਰ ਕੇ ਉਨ੍ਹਾਂ ਨੂੰ ਸਰੀਰਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਤੋਂ ਇਲਾਵਾ ਜ਼ਿਆਦਾ ਪਾਣੀ ਆਉਣ ਕਾਰਨ ਬਹੁਤ ਵੱਡੀ ਗਿਣਤੀ 'ਚ ਪਸ਼ੂਆਂ ਦੀ ਮੌਤ ਹੋਈ ਹੈ ਅਤੇ ਕਈ ਥਾਵਾਂ 'ਤੇ ਚਾਰਾ ਨਾ ਮਿਲਣ ਕਾਰਨ ਜਾਨਵਰ ਵੀ ਦਮ ਤੋੜ ਗਏ ਹਨ | ਅਜਿਹੇ ਪਸ਼ੂਆਂ ਦੇ ਪਾਣੀ 'ਚ ਹੀ ਗਲਣ ਸੜਨ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਸੰਬੰਧੀ ਸਿਹਤ ਵਿਭਾਗ ਨੇ ਦਸਿਆ ਹੈ | ਇਸ ਸੰਬੰਧੀ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ 'ਚ ਜ਼ਿਆਦਾਤਰ ਹੜ੍ਹ ਪੀੜਤਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਘੱਟ ਡੂੰਘੇ ਸਬਮਰਸੀਬਲ ਪੰਪਾਂ ਦੇ ਪਾਣੀ 'ਚ ਗੰਧਲਾ ਪਾਣੀ ਰਲ ਜਾਣ ਕਾਰਨ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ | ਇਸ ਤੋਂ ਇਲਾਵਾ ਕਿੰਨੇ ਕੁ ਵਿਅਕਤੀਆਂ ਕੋਲ ਪਾਣੀ ਵਾਲੀਆਂ ਬੋਤਲਾਂ 'ਚ ਸਾਫ਼ ਪਾਣੀ ਪਹੁੰਚੀਆਂ ਹੋਣਗੀਆਂ | ਇਸ ਸੰਬੰਧੀ ਵੀ ਹੜ੍ਹ ਰਾਹਤ ਕਾਰਜ ਕਰ ਰਹੇ ਲੋਕਾਂ ਨੂੰ ਇਸ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਵਿਅਕਤੀ ਲਗਾਤਾਰ ਪਾਣੀ ਪੀਂਦਾ ਹੈ ਤਾਂ ਉਸ ਨੂੰ ਪੇਟ 'ਚ ਮਰੋੜ, ਦਸਤ ਲੱਗਣਾ, ਡਾਇਰੀਆ ਹੋਣਾ, ਹੈਪੇਟਾਈਟਸ, ਟਾਈਫ਼ਾਈਡ ਅਤੇ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਸੰਬੰਧੀ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਹੜ੍ਹ ਪੀੜਤ ਵਿਅਕਤੀ ਜਾਂ ਤਾਂ ਪੀਣ ਵਾਲਾ ਪਾਣੀ ਉਬਾਲ ਕੇ ਪੀਣ ਜਾਂ ਫੇਰ ਪਾਣੀ ਦੇ ਵਿਚ ਕਲੋਰੀਨ ਦੀ ਗੋਲੀ 20 ਮਿੰਟ ਇਕ ਬਾਲਟੀ 'ਚ ਰੱਖਣ ਤੋਂ ਬਾਅਦ ਉਸ ਪਾਣੀ ਨੂੰ ਪੀਣ | ਇਸ ਸੰਬੰਧੀ ਪੰਜਾਬ ਸਿਹਤ ਵਿਭਾਗ ਵਲੋਂ ਪੰਜਾਬ ਦੇ ਹਰ ਇਕ ਜ਼ਿਲ੍ਹੇ 'ਚ ਹੜ੍ਹ ਪੀੜਤਾਂ ਨੂੰ ਲੋੜੀਂਦੀਆਂ ਦਵਾਈਆਂ ਪਹੁੰਚਾਉਣ ਲਈ ਸਲਾਹਕਾਰੀ ਵੀ ਜਾਰੀ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਹੜ੍ਹ ਪੀੜਤ ਇਲਾਕਿਆਂ 'ਚ ਬਿਮਾਰੀਆਂ ਫੈਲਣ ਦਾ ਬਣਿਆ ਖ਼ਦਸ਼ਾ ਅਗਲੀ ਖ਼ਬਰ ਸ਼ਹੀਦ ਭਾਈ ਜੈਤਾ, ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ
Ad Position 24