ਨਾਭਾ, 22 ਸਤੰਬਰ (ਜਗਨਾਰ ਸਿੰਘ ਦੁਲੱਦੀ)-ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿਚ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਨਜ਼ਰਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਵਿਰਸਾ ਸਿੰਘ ਵਲਟੋਹਾ ਮਿਲਣ ਲਈ ਅੱਜ ਨਾਭਾ ਪਹੁੰਚੇ, ਪਰ ਜੇਲ੍ਹ ਪ੍ਰਸ਼ਾਸਨ ਵਲੋਂ ਵਿਰਸਾ ਸਿੰਘ ਵਲਟੋਹਾ ਨੂੰ ਜੇਲ੍ਹ ਅੰਦਰ ਮਜੀਠੀਆ ਨੂੰ ਮਿਲਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ | ਜੇਲ੍ਹ ਦੇ ਬਾਹਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਬਿਕਰਮ ਸਿੰਘ ਮਜੀਠੀਆ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਮਜੀਠੀਆ 3 ਵਾਰ ਦੇ ਵਿਧਾਇਕ ਅਤੇ 2 ਵਾਰ ਦੇ ਕੈਬਨਿਟ ਵਜ਼ੀਰ ਵੀ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਮਜੀਠੀਆ ਨੂੰ ਨਾ ਮਿਲਣ ਦੇਣਾ ਬੜੀ ਸ਼ਰਮਨਾਕ ਗੱਲ ਹੈ | ਵਲਟੋਹਾ ਨੇ ਕਿਹਾ ਕਿ ਸਾਨੂੰ ਜੇਲ੍ਹ ਪ੍ਰਸ਼ਾਸਨ ਵਲੋਂ ਨਹੀਂ, ਸਗੋਂ ਉਨ੍ਹਾਂ ਵਲੋਂ ਰੋਕਿਆ ਜਾ ਰਿਹਾ ਹੈ ਜੋ ਦਿੱਲੀ ਤੋਂ ਪੰਜਾਬ ਦੀ ਸਰਕਾਰ ਚਲਾ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਇਸੇ ਜੇਲ੍ਹ ਵਿਚ ਨਜ਼ਰਬੰਦ ਸਨ ਤਾਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਹੋਰ ਵੀ ਕਾਂਗਰਸ ਪਾਰਟੀ ਦੇ ਵੱਡੇ ਆਗੂ ਰੋਜ਼ਾਨਾ ਹੀ ਇੱਥੇ ਧਰਮਸੋਤ ਨੂੰ ਮਿਲਣ ਲਈ ਆਉਂਦੇ ਸਨ ਉਹਨਾਂ ਨੂੰ ਤਾਂ ਕਿਸੇ ਨੇ ਨਹੀਂ ਰੋਕਿਆ | ਨਵੀਂ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਕਾਨੂੰਨ ਮੁਤਾਬਿਕ ਹੀ ਮਜੀਠੀਆ ਨਾਲ ਮੁਲਾਕਾਤਾਂ ਕਰਵਾ ਰਹੇ ਹਾਂ | ਇਸ ਕਰਕੇ ਮਜੀਠੀਆ ਨਾਲ ਸਿਰਫ਼ ਤੇ ਸਿਰਫ਼ ਉਨ੍ਹਾਂ ਦੇ ਖੂਨ ਦੇ ਰਿਸ਼ਤੇ ਦੇ ਪਰਿਵਾਰਕ ਮੈਂਬਰ ਹੀ ਮੁਲਾਕਾਤ ਕਰਵਾ ਰਹੇ ਹਾਂ | ਇਸ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਬਲਵਿੰਦਰ ਸਿੰਘ ਧਾਰਨੀ, ਚੇਅਰਮੈਨ ਸੁਖਵਿੰਦਰ ਸਿੰਘ ਵਾੜਾ,ਹਰਜੀਤ ਸਿੰਘ ਬਲਿਹਾਰ, ਰਣਜੀਤ ਸਿੰਘ ਨਾਰਲੀ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਭਿੱਖੀਵਿੰਡ, ਸਾਬਕਾ ਸਰਪੰਚ ਗੁਰਭੇਜ ਸਿੰਘ ਲਖਨਾ, ਜਸਬੀਰ ਸਿੰਘ ਬੱਲਿਆ ਵਾਲਾ, ਸੁਖਦੇਵ ਸਿੰਘ ਬਾਬੇਕੇ ਮਾੜੀ ਮੇਘਾ, ਸਾਬਕਾ ਸਰਪੰਚ ਪਲਵਿੰਦਰ ਸਿੰਘ ਕੰਬੋਕੇ, ਸਾਬਕਾ ਸਰਪੰਚ ਪਰਮਜੀਤ ਸਿੰਘ ਡੱਲ, ਨਛੱਤਰ ਸਿੰਘ ਮਾੜੀ ਮੇਘਾ, ਜੋਨ ਇੰਚਾਰਜ ਰਣਜੀਤ ਸਿੰਘ ਲਾਲੀ ਸੁਰ ਸਿੰਘ, ਗੁਰਜੰਟ ਸਿੰਘ ਮਹਿਮੂਦਪੁਰ, ਗੁਰਜੀਤ ਸਿੰਘ ਅਲਗੋਂ, ਬਲਵਿੰਦਰ ਸਿੰਘ, ਸਾਬਕਾ ਸਰਪੰਚ ਗੁਰਬਖਸ਼ੀਸ਼ ਸਿੰਘ ਪਰਾਗਪੁਰਾ, ਸੁਖਵੰਤ ਸਿੰਘ ਮਾਣਕਪੁਰਾ, ਮਨਪ੍ਰੀਤ ਸਿੰਘ ਸਿੱਧਵਾਂ, ਗੁਰਦਿਆਲ ਇੰਦਰ ਸਿੰਘ ਬਿੱਲੂ, ਗੁਰਚਰਨ ਸਿੰਘ ਘਮਰੌਦਾ, ਸੁਖਵਿੰਦਰ ਸਿੰਘ ਛੀਟਾ ਵਾਲਾ, ਮੋਹਣ ਸਿੰਘ ਰਾਮਗੜ੍ਹ, ਅਮਰੀਕ ਸਿੰਘ ਥੂਹੀ, ਬਲਵਿੰਦਰ ਸਿੰਘ ਧਾਰਨੀ, ਬਬਲੂ ਚੌਹਾਨ, ਪਿ੍ੰਸ ਤੁੰਗ,ਗੁਰਸ਼ਰਨ ਸਿੰਘ, ਨਰਿੰਦਰ ਸਿੰਘ ਮੈਹਸ, ਸੁਖਵਿੰਦਰ ਸਿੰਘ ਕਕਰਾਲਾ, ਕਰਮ ਸਿੰਘ ਮਾਂਗੇਵਾਲ, ਵਿਰਕ ਛੀਟਾਂ ਵਾਲਾ, ਸੰਜੀਵ ਸ਼ਰਮ ਦੁਲੱਦੀ, ਗਿਆਨੀ ਮਹਿੰਦਰ ਸਿੰਘ, ਆਸ਼ੂ ਜਖਮੀ, ਪੱਪੀ ਦੁਲੱਦੀ, ਸੁਖਦੇਵ ਸਿੰਘ ਦੁਲੱਦੀ, ਗੁਰਮੀਤ ਸਿੰਘ ਆਦਿ ਪਾਰਟੀ ਵਰਕਰ ਮੌਜੂਦ ਸਨ | ਗਿਆਨੀ ਹਰਪ੍ਰੀਤ ਸਿੰਘ ਵਲੋਂ ਲਗਾਏ ਗਏ ਇਲਜ਼ਾਮ ਕਿ ਸੁਖਬੀਰ ਸਿੰਘ ਬਾਦਲ ਵਲੋਂ ਹੜ ਪੀੜਤਾਂ 'ਚ ਜੋ ਪੈਸੇ ਵੰਡੇ ਜਾ ਰਹੇ ਉਹ ਗੁਰਬਾਣੀ ਦੇ ਇਕੱਠੇ ਕੀਤੇ ਹੋਏ ਹਨ, ਦੇ ਜਵਾਬ ਵਿਚ ਜਥੇਦਾਰ ਵਲਟੋਹਾ ਨੇ ਕਿਹਾ ਕਿ ਅੱਜ ਤੱਕ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦਾ ਕੁਝ ਵੀ ਨਹੀਂ ਸਵਾਰਿਆ |