16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕੇਂਦਰੀ ਮੰਤਰੀ ਸ੍ਰੀਪਦ ਨਾਇਕ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

Ad Position 21
repet_subhas-goyals [Copy P29]
ਅਜੀਤ ਡੈਸਕ 23-09-2025
ਦੇਵੀਗੜ੍ਹ, 22 ਸਤੰਬਰ (ਰਾਜਿੰਦਰ ਸਿੰਘ ਮੌਜੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੇਂਦਰੀ ਊਰਜਾ ਰਾਜ ਮੰਤਰੀ ਸ੍ਰੀਪਦ ਨਾਇਕ ਨੇ ਅੱਜ ਦੇਵੀਗੜ੍ਹ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਸਿਰ ਕਪੜਾ, ਰੱਤਾਖੇੜਾ ਅਤੇ ਮਹਿਮੂਦਪੁਰ ਰੁੜਕੀ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ | ਇਸ ਦੌਰੇ ਦੌਰਾਨ ਉਨ੍ਹਾਂ ਨੇ ਹੜ੍ਹ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ਬਾਰੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਕੇਂਦਰ ਸਰਕਾਰ ਵੱਲੋਂ ਸੰਭਵ ਮਦਦ ਦਾ ਭਰੋਸਾ ਦਿਵਾਇਆ | ਇਹ ਦੌਰਾ ਪ੍ਰਨੀਤ ਕੌਰ ਅਤੇ ਬੀਬਾ ਜੈ ਇੰਦਰ ਕੌਰ ਦੇ ਯਤਨਾਂ ਸਦਕਾ ਹੋਇਆ | ਪ੍ਰੋਗਰਾਮ ਦੀ ਅਗਵਾਈ ਹਲਕਾ ਇੰਚਾਰਜ ਬਿਕਰਮਜੀਤ ਇੰਦਰ ਸਿੰਘ ਚਹਿਲ ਅਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੇ ਕੀਤੀ | ਇਸ ਮੌਕੇ ਭਾਜਪਾ ਸੀਨੀਅਰ ਆਗੂ ਧਰਮਪਾਲ ਸ਼ਰਮਾ ਨੇ ਕੇਂਦਰੀ ਮੰਤਰੀ ਅੱਗੇ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਰੱਖਦਿਆਂ ਕਿਹਾ ਕਿ ਮਾਰਕੰਡਾ, ਟਾਂਗਰੀ ਅਤੇ ਘੱਗਰ ਤਿੰਨ ਨਦੀਆਂ ਹਰ ਸਾਲ ਬਰਸਾਤ ਦੇ ਦਿਨਾਂ ਵਿੱਚ ਤਬਾਹੀ ਮਚਾਉਂਦੀਆਂ ਹਨ | ਉਨ੍ਹਾਂ ਨੇ ਮੰਗ ਕੀਤੀ ਕਿ ਇਹਨਾਂ ਨਦੀਆਂ ਨੂੰ ਡੂੰਘਾ ਕੀਤਾ ਜਾਵੇ ਅਤੇ ਬੰਨ੍ਹ ਪੱਕੇ ਕੀਤੇ ਜਾਣ ਤਾਂ ਜੋ ਭਵਿੱਖ ਵਿਚ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ | ਨਾਲ ਹੀ ਸੁਝਾਅ ਦਿੱਤਾ ਗਿਆ ਕਿ ਨਦੀਆਂ ਵਿਚੋਂ ਕੱਢੀ ਜਾਣ ਵਾਲੀ ਮਿੱਟੀ ਲਈ ਖਾਸ ਨੀਤੀ ਬਣਾਈ ਜਾਵੇ, ਜਿਸ ਅਧੀਨ ਖੇਤ ਮਾਲਕਾਂ ਤੋਂ ਇਹ ਮਿੱਟੀ ਚੁਕਵਾਈ ਜਾਵੇ | ਇਸ ਨਾਲ ਜਿੱਥੇ ਨਦੀਆਂ ਦੀ ਸਫ਼ਾਈ ਸੁਚਾਰੂ ਤਰੀਕੇ ਨਾਲ ਹੋਵੇਗੀ ਉਥੇ ਹੀ ਲੋਕਾਂ ਨੂੰ ਮਹਿੰਗੀ ਮਿਲ ਰਹੀ ਮਿੱਟੀ ਦੇ ਰੇਟਾਂ ਵਿਚ ਵੀ ਰਾਹਤ ਮਿਲ ਸਕੇਗੀ | ਹੜ੍ਹ ਕਾਰਨ ਹੋਏ ਨੁਕਸਾਨ ਬਾਰੇ ਲੋਕਾਂ ਨੇ ਮੰਤਰੀ ਨੂੰ ਦੱਸਿਆ ਕਿ ਪਿਛਲੇ ਦਿਨੀਂ ਆਈ ਭਾਰੀ ਬਾਰਸ਼ ਕਾਰਨ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ | ਕਈ ਘਰ ਵੀ ਡਿੱਗ ਗਏ
Ad Position 22
No active advertisement
ਪਿਛਲੀ ਖ਼ਬਰ ਫ਼ਰੀਦਕੋਟ ਸ਼ੂਟਿੰਗ ਬਾਲ ਐਸੋਸੀਏਸ਼ਨ ਨੇ ਪਹਿਲਾ ਸ਼ੂਟਿੰਗਬਾਲ ਟੂਰਨਾਮੈਂਟ ਕਰਵਾਇਆ • ਗਗਨਦੀਪ ਸਿੰਘ ਧਾਲੀਵਾਲ ਨੇ ਕੀਤਾ... ਅਗਲੀ ਖ਼ਬਰ ਮਨੀਸ਼ ਸਿਸੋਦੀਆ ਨੇ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਟੇਕਿਆ ਮੱਥਾ
Ad Position 24