ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Ad Position 21
No active advertisement
ਕਾਂਸਲ ਫਾੳਾੂਡੇਸ਼ਨ, ਡੀ. ਬੀ. ਜੀ. ਤੇ ਸ੍ਰੀ ਮਹਾਂਦੇਵ ਮੰਦਿਰ ਵਲੋਂ ਲਗਾਏ ਗਏ ਕੈਂਪ 'ਚ ਭਾਜਪਾ ਦੇ ਸੀਨੀਅਰ ਆਗੂ ਅਤੇ ਪ੍ਰਧਾਨ ਡਾ. ਗੁਰਵਿੰਦਰ ਕਾਂਸਲ ਤੇ ਹੋਰ | ਅਜੀਤ ਤਸਵੀਰ <br/> 23-09-2025
ਪਟਿਆਲਾ, 22 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਕਾਂਸਲ ਫਾੳਾੂਡੇਸ਼ਨ, ਡੀ.ਬੀ.ਜੀ. ਅਤੇ ਸ੍ਰੀ ਮਹਾਂਦੇਵ ਮੰਦਿਰ ਗੁਰਬਖ਼ਸ਼ ਕਾਲੋਨੀ ਵਲੋਂ ਸ੍ਰੀ ਮਹਾਂਦੇਵ ਮੰਦਿਰ ਹਾਲ ਵਿਚ ਮਹਾਰਾਜ ਅਗਰਸੈਨ ਜੈਅੰਤੀ, ਮਾਂ ਦੁਰਗਾ ਦੇ ਪਹਿਲੇ ਨਰਾਤੇ ਤੇ ਸੇਵਾ ਪਖਵਾੜਾ ਦੇ ਸੰਬੰਧ ਵਿਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਦਾ ਲਗਾਇਆ ਗਿਆ | ਭਾਜਪਾ ਦੇ ਸੀਨੀਅਰ ਆਗੂ ਤੇ ਪ੍ਰਧਾਨ ਕਾਂਸਲ ਫਾਊਾਡੇਸ਼ਨ ਡਾ. ਗੁਰਵਿੰਦਰ ਕਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ 'ਚ ਡਾ. ਜਗਜੀਤ ਆਈ ਹਸਪਤਾਲ ਵਲੋਂ ਮੁਫ਼ਤ ਅੱਖਾਂ ਦੀ ਦਵਾਈ ਦਿੱਤੀ ਗਈ, ਨਾਲ ਹੀ ਮੁਫ਼ਤ ਚਿੱਟੇ ਤੇ ਕਾਲੇ ਮੋਤੀਏ ਦਾ ਓਪਰੇਸ਼ਨ ਵੀ ਕੀਤੇ ਗਏ ਜਿਸ ਦਾ 122 ਮਰੀਜ਼ਾਂ ਨੂੰ ਲਾਭ ਲਿਆ ਅਤੇ ਡਾ. ਤਨਵੀਰ ਵਲੋਂ ਆਰਥੋ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਜਿਸ ਦਾ 70 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ | ਡਾ. ਕਾਂਸਲ ਨੇ ਦਸਿਆ ਕਿ ਸ੍ਰੀ ਮਹਾਂਦੇਵ ਮੰਦਿਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਯਾਦਵਿੰਦਰ ਕਾਂਸਲ, ਸੁਸ਼ੀਲ ਜਿੰਦਲ, ਮਹੇਸ ਸਿੰਗਲਾ, ਅਨੂਪ ਸਿੰਗਲਾ, ਅਸ਼ਵਨੀ ਭਾਂਬਰੀ, ਸ਼ਿਵ ਸ਼ਰਮਾ, ਸ਼ਾਮ ਸ਼ਰਮਾ, ਹਰਿੰਦਰ ਤਿਆਗੀ, ਰਵੀ ਸਿੰਗਲਾ, ਏਰੀਆ ਡਿਵੈਲਪਮੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਮਦਨ ਲਾਲ ਕਾਂਸਲ, ਪ੍ਰਧਾਨ ਸ਼ਾਮ ਲਾਲ ਮਿੱਤਲ, ਜਨਰਲ ਸਕੱਤਰ ਵਧੇਰਾ, ਅਸ਼ੋਕ ਬਹਿਲ, ਸੰਤ ਲਾਲ ਅਰੋੜਾ ਵਲੋਂ ਕੈਂਪ ਲਈ ਵਿਸ਼ੇਸ਼ ਯੋਗਦਾਨ ਦਿੱਤਾ ਗਿਆ |
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਕੂਕਾ, ਪ੍ਰਦੀਪ ਗੋਇਲ, ਨਿਖਿਲ ਕਾਕਾ, ਐੱਮ.ਸੀ. ਅਨੁਜ ਖੋਸਲਾ, ਮਹਿਲਾ ਮੋਰਚਾ ਪ੍ਰਧਾਨ ਮਨੀਸ਼ਾ ਉੱਪਲ, ਉਪ ਪ੍ਰਧਾਨ ਰੀਆ, ਐਸ.ਕੇ. ਪਾਠੀ, ਇੰਦਰ ਨਾਰੰਗ, ਵਿਜੇ ਸ਼ਰਮਾ, ਆਰ.ਕੇ. ਸਿੰਧੀ, ਐਡਵੋਕੇਟ ਹਰਪ੍ਰੀਤ ਭਮਰਾ, ਅਨਿਲ ਮੋਦਗਿਲ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀਆਂ ਨੁਕਸਾਨੀਆਂ ਫ਼ਸਲਾਂ ਦਾ ਛੇਤੀ ਮੁਆਵਜ਼ਾ ਦੇਵੇ ਸਰਕਾਰ- ਬਿੱਟੂ ਚੱਠਾ ਅਗਲੀ ਖ਼ਬਰ ਸਰਕਾਰੀ ਸਕੂਲ ਸਿਵਲ ਲਾਈਨ 'ਚ ਸਕੇਟਿੰਗ ਮੁਕਾਬਲੇ ਕਰਵਾਏ
Ad Position 24
No active advertisement