ਪਟਿਆਲਾ, 22 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ: ਰਵਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ | ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਾਫਟਬਾਲ ਲੜਕੀਆਂ ਦੇ ਮੁਕਾਬਲੇ ਪੀਐਮਸ੍ਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ | ਅੰਡਰ 19 ਲੜਕਿਆਂ ਦੇ ਮੁਕਾਬਲਿਆਂ ਵਿਚ ਪਾਤੜਾਂ ਜੋਨ ਨੇ ਪਹਿਲਾ, ਪਟਿਆਲਾ 2 ਜੋਨ ਨੇ ਦੂਜਾ, ਪਟਿਆਲਾ 3 ਜੋਨ ਨੇ ਤੀਜਾ ਤੇ ਸਮਾਣਾ ਜੋਨ ਨੇ ਚੌਥਾ ਸਥਾਨ, ਅੰਡਰ 17 ਦੇ ਮੁਕਾਬਲਿਆਂ ਵਿਚ ਪਟਿਆਲਾ 3 ਜੋਨ ਨੇ ਪਹਿਲਾ, ਘਨੌਰ ਜੋਨ ਦੂਜਾ, ਪਾਤੜਾਂ ਜੋਨ ਨੇ ਤੀਜਾ, ਪਟਿਆਲਾ 2 ਜੋ ਨੇ ਚੌਥਾ, ਅੰਡਰ 14 ਦੇ ਮੁਕਾਬਲਿਆਂ ਵਿਚ ਘਨੌਰ ਜੋਨ ਨੇ ਪਹਿਲਾ, ਪਟਿਆਲਾ 3 ਜੋਨ ਨੇ ਦੂਜਾ, ਪਾਤੜਾਂ ਨੇ ਤੀਜਾ, ਸਮਾਣਾ ਜੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ | ਪਾਤੜਾਂ ਜੋਨ ਦੇ ਜੋਨਲ ਸਕੱਤਰ ਦਵਿੰਦਰ ਸਿੰਘ ਨੇ ਲੜਕਿਆਂ ਦੇ ਸਾਫਟਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਟੀਮ ਦੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਤੇ ਖੇਡ ਕਨਵੀਨਰ ਸ਼ਸ਼ੀ ਮਾਨ ਜੋਨਲ ਸਕੱਤਰ ਪਟਿਆਲਾ 3,ਹਰੀਸ਼ ਸਿੰਘ ਰਾਵਤ, ਪਵਿੱਤਰ ਸਿੰਘ, ਹਰਪ੍ਰੀਤ ਕੌਰ, ਖੇਡ ਇੰਚਾਰਜ ਅਮਿਤ ਕੁਮਾਰ ਹੈਡ ਮਾਸਟਰ ਖੇੜੀਬਰਨਾਂ, ਬਿਕਰਮ ਠਾਕੁਰ, ਗੁਰਜੰਟ ਸਿੰਘ, ਡਾ. ਆਸਾ ਸਿੰਘ, ਇੰਦਰਜੀਤ ਕੌਰ, ਕਮਲਜੀਤ ਕੌਰ, ਡਾ. ਨਿਧੀ, ਹਰਦੀਪ ਸਿੰਘ, ਸ਼ੰਕਰ ਨੇਗੀ, ਯਸ਼ਦੀਪ ਸਿੰਘ, ਪਵਨ ਕੁਮਾਰ, ਗੁਰਜੀਤ ਸਿੰਘ, ਅਖਿਲ ਬਜਾਜ, ਆਕਾਸ਼ਦੀਪ ਚੰਨਾ, ਪਰਮਿੰਦਰ ਸਿੰਘ ਮਾਨ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਝੰਡਾ ਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ |