15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸਮਾਣਾ-ਪਟਿਆਲਾ ਸੜਕ 'ਤੇ ਹੋਇਆ ਹਾਦਸਾ ਸਵਾਲਾਂ ਦੇ ਘੇਰੇ 'ਚ <br/>

Ad Position 21
No active advertisement
ਹਾਦਸਾਗ੍ਰਸਤ ਗੱਡੀ ਤੇ ਸਿਵਲ ਹਸਪਤਾਲ ਸਮਾਣਾ ਵਿਚ ਦਾਖ਼ਲ ਨੌਜਵਾਨ | ਤਸਵੀਰਾਂ : ਪ੍ਰੀਤਮ ਸਿੰਘ ਨਾਗੀ <br/> 27-09-2025
ਸਮਾਣਾ, 26 ਸਤੰਬਰ (ਪ੍ਰੀਤਮ ਸਿੰਘ ਨਾਗੀ)-ਲੰਘੀ ਰਾਤ ਕਰੀਬ 8 ਵਜੇ ਇਕ ਕਾਰ ਹਾਦਸਾਗ੍ਰਸਤ ਹੋ ਕੇ ਬੁਰੀ ਤਰ੍ਹਾਂ ਨਸ਼ਟ ਹੋ ਜਾਂਦੀ ਹੈ | ਇਸ ਵਿਚ ਸਵਾਰ ਦੋ ਨੌਜਵਾਨ ਹਰਜੋਤ ਸਿੰਘ ਵੜੈਚ ਅਤੇ ਸਿਰਜੋਤ ਸਿੰਘ ਢਿੱਲੋਂ ਵਾਸੀ ਭਿੰਡਰ ਕਾਲੋਨੀ ਮਾਮੂਲੀ ਜ਼ਖ਼ਮੀ ਹੋ ਜਾਂਦੇ ਹਨ | ਜਿਨ੍ਹਾਂ ਨੂੰ ਸਿਵਲ ਹਸਪਤਾਲ ਸਮਾਣਾ ਦਾਖ਼ਲ ਕਰਵਾ ਦਿੱਤਾ | ਜ਼ਖ਼ਮੀ ਨੌਜਵਾਨ ਦੇ ਨਜ਼ਦੀਕੀ ਰਿਸ਼ਤੇਦਾਰ ਯਾਦ ਭੁੱਲਰ ਨੇ ਦਸਿਆ ਕਿ ਜ਼ਖ਼ਮੀ ਹੋਏ ਕਾਰ ਸਵਾਰ ਇਹ ਨੌਜਵਾਨ ਸਮਾਣਾ ਤੋਂ ਪਟਿਆਲਾ ਜਾ ਰਹੇ ਸਨ ਪਿੱਛੋਂ ਆ ਰਹੀ ਇਕ ਹੋਰ ਗੱਡੀ ਵਿਚ ਸਵਾਰ ਨੌਜਵਾਨ ਇਨ੍ਹਾਂ ਦਾ ਪਿੱਛਾ ਕਰਨ ਲੱਗੇ ਤੇ ਫਾਇਰ ਵੀ ਕੀਤੇ | ਜਿਸ ਕਾਰਨ ਕਾਰ ਸਵਾਰ ਨੌਜਵਾਨ ਘਬਰਾ ਗਏ ਤੇ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ | ਹਾਦਸਾ ਹੋਣ ਤੋਂ ਬਾਅਦ ਪਿੱਛਾ ਕਰ ਰਹੀ ਗੱਡੀ ਵਿਚੋਂ ਦੋ ਨੌਜਵਾਨਾਂ ਨੇ ਉਤਰ ਕੇ ਜ਼ਖ਼ਮੀ ਹੋਏ ਨੌਜਵਾਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਇਸ ਸਮੇਂ ਇੱਥੋਂ ਲੰਘ ਰਹੇ ਨਾਲ ਲਗਦੇ ਡੇਰੇ ਦੇ ਵਸਨੀਕ ਗੋਗਾ ਸਰਪੰਚ ਨੇ ਰੌਲਾ ਪਾ ਕੇ ਕੁੱਟਮਾਰ ਕਰ ਰਹੇ ਨੌਜਵਾਨਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਤੇ ਜਾਂਦੇ ਜਾਂਦੇ ਫਾਇਰ ਵੀ ਕਰ ਗਏ | ਇਸ ਘਟਨਾ ਬਾਰੇ ਡੀ.ਐਸ.ਪੀ. ਸਮਾਣਾ ਨਾਲ ਕਈ ਵਾਰ ਸਰਕਾਰੀ ਨੰਬਰ 'ਤੇ ਕਾਲ ਕੀਤੀ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ | ਐਸ.ਐੱਚ.ਓ. ਸਿਟੀ ਸਮਾਣਾ ਨੇ ਦਸਿਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪ੍ਰੈੱਸ ਕੌਂਸਲ ਆਫ਼ ਇੰਡੀਆ ਜਾਂ ਭਾਰਤੀਯ ਪ੍ਰੈੱਸ ਪਰਿਸ਼ਦ ਦੇ ਨਾਂਅ ਜਾਂ ਲੋਗੋ ਦੀ ਦੁਰਵਰਤੋਂ ਕਰਨੀ ਗ਼ੈਰ-ਕਾਨੂੰਨੀ-ਡਿਪਟ... ਅਗਲੀ ਖ਼ਬਰ ਅਕਾਲੀ ਦਲ ਹੜ੍ਹ ਪੀੜਤਾਂ ਦੀ ਮਦਦ ਲਈ ਡਟ ਕੇ ਸੇਵਾ ਕਰੇਗਾ-ਸੁਰਜੀਤ ਸਿੰਘ ਰੱਖੜਾ
Ad Position 24