ਚੇਅਰਮੈਨ ਜੱਸੀ ਸੋਹੀਆਂ ਵਾਲਾ ਪ੍ਰਾਚੀਨ ਮੰਦਰ ਵਿਚ ਨਤਮਸਤਕ ਹੋਏ
ਅਜੀਤ ਡੈਸਕ
27-09-2025
ਨਵਰਾਤਿਆਂ ਦੇ ਵਰਤ ਹਰ ਸਾਲ ਦੇ ਵਿਚ ਦੋ ਵਾਰੀ ਆਉਂਦੇ ਹਨ ਅਤੇ ਇਨ੍ਹਾਂ ਪਵਿੱਤਰ ਨਵਰਾਤਿਆਂ ਦੇ ਵਿੱਚ ਮਾਤਾ ਦੇ ਸ਼ਰਧਾਲੂ ਵਰਤ ਰੱਖਦੇ ਹਨ ਅਤੇ ਅਸ਼ਟਮੀ ਵਾਲੇ ਦਿਨ ਕੰਜ਼ਕ ਪੂਜਾ ਕਰਕੇ ਆਪਣਾ ਵਰਤ ਖੋਲ੍ਹ ਕੇ ਮਾਤਾ ਜੀ ਦਾ ਆਸ਼ੀਰਵਾਦ ਲੈਂਦੇ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਸ਼ਹਿਰੀ ਬਲਾਕ ਪ੍ਰਧਾਨ ਸੰਦੀਪ ਸ਼ਰਮਾ, ਟਰੱਸਟ ਦੇ ਮੈਂਬਰ ਗੋਪੀ ਫੈਜਗੜ੍ਹ, ਧੀਰਜ ਠਾਕੁਰ, ਨੀਟੂ ਸ਼ਰਮਾ ਜੱਸੋਮਜਾਰਾ, ਲਾਡੀ ਖਹਿਰਾ ਅਤੇ ਜਸਕਰਨਵੀਰ ਸਿੰਘ ਤੇਜੇ ਆਦਿ ਵੀ ਮੌਜੂਦ ਸਨ |